ਪੰਜਾਬ

punjab

ETV Bharat / sitara

ਕਪਿਲ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ,ਬਣੇ ਬੇਟੀ ਦੇ ਪਿਤਾ - ਕਲਾਕਾਰ ਕਪਿਲ ਸ਼ਰਮਾ

ਮਸ਼ਹੂਰ ਕਲਾਕਾਰ ਕਪਿਲ ਸ਼ਰਮਾ ਨੇ ਟਵੀਟ ਕਰ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਉਹ ਇੱਕ ਬੇਟੀ ਦੇ ਪਿਤਾ ਬਣ ਚੁੱਕੇ ਹਨ।

Kapil Sharma becomes Father
ਫ਼ੋਟੋ

By

Published : Dec 10, 2019, 8:12 AM IST

ਮੁੰਬਈ: ਕਲਾਕਾਰ ਕਪਿਲ ਸ਼ਰਮਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦੱਸਦਈਏ ਕਿ ਕਪਿਲ ਇੱਕ ਬੇਟੀ ਦੇ ਪਿਤਾ ਬਣ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਕੇ ਦਿੱਤੀ ਹੈ। ਆਪਣੇ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਕਪਿਲ ਨੇ ਲਿਖਿਆ, " ਕਿਸਮਤ ਵਾਲਾ ਹਾਂ ਜੋ ਇੱਕ ਬੇਟੀ ਦਾ ਪਿਤਾ ਬਣਿਆ ਹੈ, ਆਪ ਸਭ ਦੀਆਂ ਦੁਆਵਾਂ ਦੀ ਲੋੜ ਹੈ, ਸਭ ਨੂੰ ਪਿਆਰ।"

ਕਪਿਲ ਦੀ ਇਸ ਖੁਸ਼ੀ 'ਚ ਉਨ੍ਹਾਂ ਦੇ ਫ਼ੈਨਜ ਨੇ ਤਾਂ ਮੁਬਾਰਕਾਂ ਦਿੱਤੀਆਂ ਹੀ ਹਨ। ਇਸ ਤੋਂ ਇਲਾਵਾ ਗੁਰੂ ਰੰਧਾਵਾ ਨੇ ਵੀ ਉਨ੍ਹਾਂ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਮੁਬਾਰਕਾਂ ਭਾਜੀ ਮੈਂ ਹੁਣ ਆਫੀਸ਼ਲੀ ਚਾਚਾ ਬਣ ਗਿਆ ਹਾਂ।

ਫ਼ੋਟੋ

ਹੋਰ ਪੜ੍ਹੋ:ਮੈਂ ਆਪ ਹੀ ਆਪਣੀਆਂ ਰਾਹਾਂ ਵਿੱਚ ਕੰਢੇ ਬੀਜੇ ਹਨ:ਮਨਿੰਦਰ ਬੁੱਟਰ

ਵਰਣਨਯੋਗ ਹੈ ਕਿ ਪਿਛਲੇ ਮਹੀਨੇ ਕਪਿਲ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਦਸੰਬਰ 'ਚ ਪਿਤਾ ਬਣਨ ਵਾਲੇ ਹਨ,ਫ਼ਿਲਮ ਗੁੱਡ ਨਿਊਜ਼ ਦਾ ਜਦੋਂ ਪੋਸਟਰ ਰੀਲੀਜ਼ ਹੋਇਆ ਸੀ ਉਸ ਵੇਲੇ ਕਪਿਲ ਨੇ ਪੋਸਟਰ ਨੂੰ ਸਾਂਝਾ ਕਰਦੇ ਅਕਸ਼ੈ ਨੂੰ ਮੁਬਾਰਕਾਂ ਦਿੱਤੀਆਂ ਸਨ। ਕਪਿਲ ਨੇ ਲਿਖਿਆ ਸੀ,"ਮੁਬਾਰਕਾਂ ਭਾਜੀ, ਪੋਸਟਰ ਬਹੁਤ ਵਧੀਆ ਹੈ ਪਰ ਮੇਰੀ ਗੁੱਡ ਨਿਊਜ਼ ਤੁਹਾਡੀ ਗੁੱਡ ਨਿਊਜ਼ ਤੋਂ ਪਹਿਲਾਂ ਆ ਰਹੀ ਹੈ।"

ਜ਼ਿਕਰਯੋਗ ਹੈ ਕਿ ਕਪਿਲ ਅਤੇ ਗਿੰਨੀ ਦਾ ਵਿਆਹ ਪਿਛਲੇ ਸਾਲ12 ਦਸੰਬਰ ਨੂੰ ਹੋਇਆ ਸੀ। ਇਹ ਇੱਕ ਲਵ ਮੈਰਿਜ ਸੀ। ਕਪਿਲ ਅਤੇ ਗਿੰਨੀ ਕਾਲੇਜ ਟਾਇਮ ਤੋਂ ਇੱਕਠੇ ਸਨ।

ABOUT THE AUTHOR

...view details