ਮੁੰਬਈ: ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਨੇ ਆਪਣੇ ਹੁਨਰ ਨਾਲ ਕਈਆਂ ਦੇ ਦਿਲ ਜਿੱਤੇ ਹਨ। ਹਰ ਹਫ਼ਤੇ ਕਪਿਲ ਸ਼ਰਮਾ ਆਪਣੇ ਪ੍ਰੋਗਰਾਮ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਕਮਾਲ ਦੀ ਕਾਮੇਡੀ ਕਰਦੇ ਨਜ਼ਰ ਆਉਂਦੇ ਹਨ। ਪਰ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਾਮੇਡੀ ਨਹੀਂ ਸਗੋਂ ਇੱਕ ਸ਼ੋਅ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਕਪਿਲ ਸ਼ਰਮਾ ਦਾ ਆਪਣੇ ਪ੍ਰਸ਼ੰਸਕਾ ਲਈ ਨਵਾਂ ਤੋਹਫ਼ਾ - ਕਪਿਲ ਸ਼ਰਮਾ ਖ਼ਬਰ
ਕਪਿਲ ਸ਼ਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਾਮੇਡੀ ਨਹੀਂ ਸਗੋਂ ਇੱਕ ਸ਼ੋਅ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਕਪਿਲ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ, ਨਾਲ ਹੀ ਲੋਕ ਇਸ 'ਤੇ ਕਾਫ਼ੀ ਟਿੱਪਣੀਆਂ ਵੀ ਕਰ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, "ਛੇਤੀ ਹੀ ਕੁਝ ਨਵਾਂ ਆ ਰਿਹਾ ਹੈ। ਜੁੜੇ ਰਹੋ।" ਕਪਿਲ ਸ਼ਰਮਾ ਦੇ ਇਸ ਕੈਪਸ਼ਨ ਨੂੰ ਵੇਖਦੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ।
ਇਸ ਬਾਰੇ ਹਾਲੇ ਤੱਕ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਕਿ ਕਪਿਲ ਸ਼ਰਮਾ ਆਪਣੇ ਪ੍ਰਸ਼ੰਸਕਾਂ ਨੂੰ ਕਿਹੜਾ ਤੋਹਫ਼ਾ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਗਿਟਾਰ ਵਜਾਉਂਦਾ ਦਿਖਾਈ ਦੇ ਰਿਹਾ ਹੈ।