ਕੰਗਨਾ ਇਸ ਦੇਸ਼ ਦੀ ਬੇਹੱਤਰੀਨ ਅਦਾਕਾਰਾਂ ਵਿੱਚੋਂ ਇਕ-ਰਾਜਕੁਮਾਰ ਰਾਓ - interview
ਇਕ ਇੰਟਰਵਿਊ ਦੌਰਾਨ ਰਾਜਕੁਮਾਰ ਰਾਓ ਨੇ ਕੰਗਨਾ ਦੀ ਤਾਰੀਫ਼ ਕੀਤੀ,ਉਨ੍ਹਾਂ ਕਿਹਾ ਕਿ ਕੰਗਨਾ ਦੇਸ਼ ਦੀ ਬੇਹੱਤਰੀਨ ਅਦਾਕਾਰਾਂ ਵਿੱਚੋਂ ਇਕ ਹੈ।
ਹੈਦਰਾਬਾਦ:ਅਦਾਕਾਰ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਇਸ ਦੇਸ਼ ਦੀ ਬੇਹੱਤਰੀਨ ਅਦਾਕਾਰਾਂ ਵਿੱਚੋਂ ਇਕ ਹੈ।ਸਾਲ 2013 'ਚ ਆਈ ਫ਼ਿਲਮ 'ਕਵੀਨ' 'ਚ ਇੱਕਠੇ ਕੰਮ ਕਰਨ ਤੋਂ ਬਾਅਦ ਰਾਜਕੁਮਾਰ ਅਤੇ ਕੰਗਨਾ ਇਕ ਵਾਰ ਫ਼ੇਰ ਫ਼ਿਲਮ 'ਮੇਂਟਲ ਹੈ ਕਿਆ' 'ਚ ਨਜ਼ਰ ਆਉਣ ਵਾਲੇ ਹਨ।
ਇਹ ਫ਼ਿਲਮ ਬਲੈਕ ਕਾਮੇਡੀ ਥਰਿਲਰ ਦੇ ਕੌਨਸੇਪਟ 'ਤੇ ਆਧਾਰਿਤ ਹੈ।ਜਿਸ ਨੂੰ ਏਕਤਾ ਕਪੂਰ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦੇ ਡਾਇਰੈਕਟਰ ਪ੍ਰਕਾਸ਼ ਕੋਵੇਲਾਮੁਡੀ ਹਨ। ਦੱਸਣਯੋਗ ਹੈ ਕਿ ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸਨ ਇਹ ਫ਼ਿਲਮ 29 ਮਾਰਚ ਨੂੰ ਰਿਲੀਜ਼ ਹੋਵੇਗੀ ਪਰ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਗਈ ਹੈ।ਇਹ ਫ਼ਿਲਮ ਕਦੋਂ ਰਿਲੀਜ਼ ਹੋਵੇਗੀ ਇਸ ਦੀ ਕੋਈ ਜਾਣਕਾਰੀ ਨਹੀਂ ਹੈ।