ਨਵੀਂ ਦਿੱਲੀ: ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ। ਗ਼ੱਲ ਚਾਹੇ ਰਾਜਨੀਤੀ ਦੀ ਹੋਵੇ ਜਾ ਫਿਰ ਬਾਲੀਵੁੱਡ ਦੀ, ਰੰਗੋਲੀ ਟਵਿੱਟਰ ਰਾਹੀ ਹਰ ਮਾਮਲੇ ਵਿੱਚ ਆਪਣੀ ਰਾਏ ਰੱਖਦੀ ਹੈ। ਕੁਝ ਦਿਨ ਪਹਿਲਾ ਰੰਗੋਲੀ ਚੰਦੇਲ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਕੁਝ ਨਾ ਕੁਝ ਟਵੀਟ ਕਰ ਰਹੀ ਹੈ। ਇਸੇ ਦਰਮਿਆਨ ਇੱਕ ਵਿਵਾਦਿਤ ਟਵੀਟ ਤੋਂ ਬਾਅਦ ਰੰਗੋਲੀ ਦਾ ਟਵੀਟ ਹੈਂਡਲ ਸਸਪੈਂਡ ਕਰ ਦਿੱਤਾ ਗਿਆ ਹੈ।
ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਦਾ ਟਵਿੱਟਰ ਹੈਂਡਲ ਹੋਇਆ ਸਸਪੈਂਡ - Rangoli's Twitter handle suspended
ਰੰਗੋਲੀ ਚੰਦੇਲ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਕੁਝ ਨਾ ਕੁਝ ਟਵੀਟ ਕਰ ਰਹੀ ਹੈ। ਇਸੇ ਦਰਮਿਆਨ ਇੱਕ ਵਿਵਾਦਿਤ ਟਵੀਟ ਤੋਂ ਬਾਅਦ ਰੰਗੋਲੀ ਦਾ ਟਵੀਟ ਹੈਂਡਲ ਸਸਪੈਂਡ ਕਰ ਦਿੱਤਾ ਗਿਆ ਹੈ।
ਫ਼ੋਟੋ
ਇਸ ਤੋਂ ਪਹਿਲਾ ਵੀ ਰੰਗੋਲੀ ਨੂੰ ਟਵਿੱਟਰ ਵੱਲੋਂ ਚੇਤਾਵਨੀ ਦਿੱਤੀ ਗਈ ਸੀ, ਜਿਸ ਦਾ ਜ਼ਿਕਰ ਵੀ ਰੰਗੋਲੀ ਨੇ ਆਪਣੇ ਟਵਿੱਟਰ ਉੱਤੇ ਕੀਤਾ ਸੀ। ਚੇਤਾਵਨੀ ਤੋਂ ਬਾਅਦ ਵੀ ਰੰਗੋਲੀ ਲਗਾਤਾਰ ਕੁਝ ਨਾ ਕੁਝ ਅਜਿਹੇ ਟਵੀਟ ਕਰਦੀ ਰਹੀ, ਜਿਸ ਉੱਤੇ ਕਈ ਕਈ ਲੋਕਾਂ ਨੇ ਆਪਣੀ ਨਾਰਾਜ਼ਗੀ ਜਤਾਈ।
ਜਦ ਤੁਸੀਂ ਰੰਗੋਲੀ ਦਾ ਟਵੀਟ ਅਕਾਊਂਟ ਨੂੰ ਸਰਚ ਕਰੋਗੇ ਤਾਂ ਰੰਗੋਲੀ ਦੇ ਟਵੀਟ ਉੱਤੇ ਸਸਪੈਂਡ ਲਿਖਿਆ ਹੋਇਆ ਨਜ਼ਰ ਆਵੇਗਾ। ਟਵਿਟਰ ਨੇ ਉਨ੍ਹਾਂ ਦਾ ਟਵਿਟਰ ਅਕਾਊਂਟ ਇਸ ਲਈ ਸਸਪੈਂਡ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਟਵਿੱਟਰ ਦੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਹੈ।