ਮੁਬੰਈ: ਬਾਲੀਵੁੱਡ ਕੁਈਨ ਕੰਗਣਾ ਰਣੌਤ ਨੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫਿਲਮ 'ਛਪਾਕ' ਨੂੰ ਆਪਣੇ ਸੋਸ਼ਲ ਮੀਡੀਆ ਰਾਹੀਂ ਸਮਰਥਨ ਦਿੱਤਾ। ਇਸ ਦੇ ਨਾਲ ਹੀ ਕੰਗਨਾ ਨੇ ਅਦਾਕਾਰ ਦੀਪਿਕਾ ਪਾਦੂਕੋਣ ਅਤੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਉਸ ਨੂੰ ਵੀ ਆਪਣੀ ਭੈਣ ਰੰਗੋਲੀ ਨਾਲ ਹੋਏ ਤੇਜ਼ਾਬੀ ਹਮਲੇ ਦੀ ਯਾਦ ਆਈ।
ਦੀਪਿਕਾ ਪਾਦੁਕੋਣ ਦੀ ਫਿਲਮ 'ਛਪਾਕ' ਦੀਆਂ ਚਰਚਾਵਾਂ ਫਿਲਮ ਦੇ ਐਲਾਨ ਤੋਂ ਹੀ ਸ਼ੁਰੂ ਹੋ ਗਈਆਂ ਸਨ। 'ਛਪਾਕ' ਲਕਸ਼ਮੀ ਅਗਰਵਾਲ ਦੀ ਕਹਾਣੀ ਨੂੰ ਦਰਸਾਉਂਦੀ ਹੈ। ਜਿਸ 'ਚ ਤੇਜ਼ਾਬੀ ਹਮਲੇ ਨਾਲ ਸਰਵਾਈਵ ਕਰ ਰਹੀ ਮਾਲਤੀ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ ਅਤੇ ਇਸ 'ਚ ਦੱਸਿਆ ਹੈ ਕਿ ਉਸ ਦੇ ਪ੍ਰੇਮੀ ਨੇ 15 ਸਾਲ ਦੀ ਉਮਰ ਵਿੱਚ ਉਸ 'ਤੇ ਐਸਿਡ ਨਾਲ ਹਮਲਾ ਕੀਤਾ ਸੀ।
ਇਸ ਦੌਰਾਨ ਰੰਗੋਲੀ ਚੰਦੇਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ' ਚ ਕੰਗਨਾ ਛਪਾਕ ਦੇ ਟ੍ਰੇਲਰ 'ਤੇ ਆਪਣੇ ਵਿਚਾਰਾਂ ਨੂੰ ਪੇਸ਼ ਕਰ ਰਹੀ ਹੈ। ਕੰਗਨਾ ਇਹ ਵੀ ਜ਼ਾਹਿਰ ਕਰ ਰਹੀ ਹੈ ਕਿ ਇਹ ਟ੍ਰੇਲਰ ਵੇਖਦਿਆਂ ਹੀ ਉਸ ਨੂੰ ਆਪਣੀ ਭੈਣ ਰੰਗੋਲੀ ਦੇ ਤੇਜ਼ਾਬੀ ਹਮਲੇ ਦੀ ਯਾਦ ਆਈ।