ਪੰਜਾਬ

punjab

ETV Bharat / sitara

ਪੱਤਰਕਾਰ 'ਤੇ ਭੜਕੀ ਕੰਗਨਾ, ਫ਼ਿਲਮ ਬਾਰੇ ਮਾੜਾ ਲਿਖਣ 'ਤੇ ਉਤਾਰਿਆ ਗੁੱਸਾ - ugly fight

ਕੰਗਨਾ ਰਣੌਤ ਆਪਣੀ ਫ਼ਿਲਮ 'ਜੱਜਮੈਂਟਲ ਹੈ ਕਿਆ' ਦੇ ਸਾਉਂਡ ਲਾਂਚ ਇਵੈਂਟ ਵਿੱਚ ਇੱਕ ਪੱਤਰਕਾਰ ਉੱਤੇ ਭੜਕੀ। ਕੰਗਨਾ ਨੇ ਉਸ 'ਤੇ ਆਪਣਾ ਗੁੱਸਾ ਕੱਢਿਆ 'ਤੇ ਉਸ ਨਾਲ ਕਾਫ਼ੀ ਬਹਿਸ ਕੀਤੀ।

ਫ਼ੋਟੋ

By

Published : Jul 9, 2019, 7:32 AM IST

ਮੁੰਬਈ : ਬਾਲੀਵੁੱਡ ਦੀ ਕਵੀਨ 'ਕੰਗਨਾ ਰਣੌਵਤ' ਇੱਕ ਵਾਰ ਫਿਰ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਈ ਹੈ ਪਰ ਇਸ ਵਾਰ ਨਿਸ਼ਾਨੇ 'ਤੇ ਕੋਈ ਫ਼ਿਲਮੀ ਅਦਾਕਾਰ ਨਹੀ ਸਗੋਂ ਇੱਕ ਪੱਤਰਕਾਰ ਰਿਹਾ ਹੈ। ਕੰਗਨਾ ਦਾ ਕਹਿਣਾ ਹੈ ਕਿ ਪੱਤਰਕਾਰ ਨੇ ਉਨ੍ਹਾਂ ਦੀ ਫ਼ਿਲਮ ਦੇ ਉੱਤੇ ਗ਼ਲਤ ਟਿੱਪਣੀ ਕੀਤੀ ਸੀ ਜਿਸ ਦਾ ਉਸ ਨੂੰ ਕਾਫ਼ੀ ਬੁਰਾ ਲੱਗਿਆ ਹੈ।

ਦੱਸਣਯੋਗ ਹੈ ਕਿ ਕੰਗਨਾ ਆਪਣੀ ਫ਼ਿਲਮ 'ਮਣੀਕਰਨਿਕਾ' ਕਰਕੇ ਪੱਤਰਕਾਰ ਉੱਤੇ ਭੜਕ ਗਈ। ਪੱਤਰਕਾਰ ਨੇ ਕੰਗਨਾ ਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਕੁਝ ਮਾੜ੍ਹਾ ਲਿਖਿਆ ਸੀ ਜਿਸ ਕਾਰਨ ਕੰਗਨਾ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕਰ ਪਾਈ ਤੇ ਇਵੈਂਟ ਵਿਚਕਾਰ ਹੀ ਪੱਤਰਕਾਰ ਨੂੰ ਬੋਲਣਾ ਸ਼ੁਰੂ ਕਰ ਦਿੱਤਾ।

ਪੱਤਰਕਾਰ ਦੇ ਸਵਾਲ ਪੁੱਛਣ 'ਤੇ ਕੰਗਨਾ ਨੇ ਜਵਾਬ ਵਿੱਚੋਂ ਕੱਟਦਿਆ ਹੋਇਆ ਕਿਹਾ, "ਤੁਸੀਂ ਮੇਰੀ ਪਿਛਲੀ ਫ਼ਿਲਮ ਮਣੀਕਰਨਿਕਾ ਬਾਰੇ ਕਾਫ਼ੀ ਘਟੀਆ ਖ਼ਬਰਾਂ ਲਿਖੀਆਂ ਸਨ। ਮੈਂ ਕੋਈ ਗ਼ਲਤੀ ਕਰ ਦਿੱਤੀ ਫ਼ਿਲਮ ਨੂੰ ਬਣਾ ਕੇ?"

ਜ਼ਿਕਰਯੋਗ ਹੈ ਕਿ ਕੰਗਨਾ ਦੇ ਜ਼ਿਆਦਾਤਰ ਇਵੈਂਟਸ ਵਿੱਚ ਇਸ ਤਰ੍ਹਾਂ ਦੇ ਕਿੱਸੇ ਹੁੰਦੇ ਰਹਿੰਦੇ ਹਨ। ਫ਼ਿਲਮ 'ਜੱਜਮੈਂਟਲ ਹੈ ਕਿਆ' 26 ਜੁਲਾਈ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details