ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਸਟਾਗ੍ਰਾਮ ਦੇ ਅਕਾਂਊਟ ਤੋਂ ਇੱਕ ਨੋਟ ਸੇਅਰ ਕੀਤਾ ਹੈ, ਜਿਸ ਵਿੱਚ ਕਿੰਨੌਰ ਲੈਂਡਸਲਾਈਡ ਹਾਦਸੇ ਦਾ ਸ਼ਿਕਾਰ ਹੋਈ, ਆਪਣੀ ਪ੍ਰਸ਼ੰਸਕ ਡਾ ਦੀਪਾ ਲਈ ਇੱਕ ਸ਼ਰਧਾਂਜਲੀ ਭੇਜੀ ਹੈ।
ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦੀ ਜੈਪੁਰ ਦੀ ਰਹਿਣ ਵਾਲੀ ਡਾ ਦੀਪਾ ਕੰਗਨਾ ਰਨੌਤ ਦੀ ਵੱਡੀ ਪ੍ਰਸ਼ੰਸਕ ਸੀ, ਇਨ੍ਹਾਂ ਦਿਨਾਂ ਵਿੱਚ ਦੀਪਾ ਹਿਮਾਚਲ 'ਚ ਘੁੰਮਣ ਗਈ ਹੋਈ ਹੈ, ਕਿੰਨੌਰ ਲੈਂਡਸਲਾਈਡ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਸੀ, ਕੰਗਨਾ ਨੇ ਜਿੱਥੇ ਦੀਪਾ ਨੂੰ ਸਰਧਾਂਜਲੀ ਭੇਟ ਕੀਤੀ ਹੈ,ਉੱਥੇ ਹੀ ਇਸ ਮੌਸਮ ਵਿੱਚ ਹਿਮਾਚਲ ਨਾ ਜਾਣ ਦੀ ਸਲਾਹ ਦਿੱਤੀ ਹੈ।
ਕੰਗਨਾ ਨੇ ਦੀਪਾ ਲਈ ਭਾਵੁਕ ਨੋਟ ਲਿਖਿਆ
ਕੰਗਨਾ ਨੇ ਆਪਣੇ ਅਕਾਉਂਟ ਤੋਂ ਲਿਖਿਆ ਕਿ ਦੀਪਾ ਉਸ ਦੀ ਬਹੁਤ ਵੱਡੀ ਫੈਨ ਸੀ, ਉਹ ਮੈਨੂੰ ਮਨਾਲੀ ਵਾਲੇ ਘਰ ਵਿੱਚ ਮਿਲਣ ਆਈ ਸੀ ਤੇ ਉਸਨੇ ਮੈਨੂੰ ਫੁੱਲ, ਪਿਆਰੇ ਪੱਤਰ, ਤੋਹਫ਼ੇ ਅਤੇ ਮਿਠਾਈਆਂ ਵੀ ਭੇਜੀਆਂ ਸਨ, ਕੰਗਨਾ ਨੇ ਕਿਹਾ, ਕਿ ਉਸ ਨੂੰ ਇਹ ਦੁੱਖ ਪਹਾੜ ਜਿਹਾ ਲੱਗ ਰਿਹਾ ਹੈ।
ਕੰਗਨਾ ਨੇ ਦੱਸਿਆ ਕਿ ਜਦੋਂ ਉਹ ਜੈਪੁਰ ਵਿੱਚ ਸ਼ੂਟਿੰਗ ਕਰ ਰਹੀ ਸੀ, ਤਾਂ ਹੋਟਲ 'ਚ ਬਹੁਤ ਸਾਰੇ ਪ੍ਰਸ਼ੰਸਕ ਮੇਰੇ ਲਈ ਇੰਤਜ਼ਾਰ ਕਰ ਰਹੇ ਸਨ, ਜਿਵੇਂ ਹੀ ਦੀਪਾ ਨੇ ਮੈਨੂੰ ਦੇਖਿਆ ਤਾਂ ਉਹ ਜੱਫੀ ਪਾ ਕੇ ਰੋਣ ਲੱਗ ਪਈ ਸੀ, ਉਸ ਸਮੇਂ ਤੋਂ ਹੀ ਅਸੀਂ ਸੰਪਰਕ ਵਿੱਚ ਸੀ, ਮੇਰੀ ਸ਼ਰਧਾਂਜਲੀ, ਤੁਸੀਂ ਹਮੇਸ਼ਾਂ ਮੇਰੇ ਦਿਲ ਵਿੱਚ ਰਹੋਗੇ।
Kangana Ranaut: ਹਿਮਾਚਲ ਲੈਂਡਸਲਾਈਡ 'ਚ ਆਪਣੀ ਫੈਨ ਦੀ ਮੌਤ 'ਤੇ ਦਿੱਤੀ ਸ਼ਰਧਾਜਲੀ
ਤੁਹਾਨੂੰ ਦੱਸ ਦੇਈਏ, ਕਿ ਡਾ ਦੀਪਾ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦੀ ਸੀ। ਹਿਮਾਚਲ 'ਚ ਹਾਦਸੇ ਤੋਂ ਪਹਿਲਾਂ ਵੀ ਉਸਨੇ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਵਿੱਚ ਪਹਾੜ ਤੋਂ ਪੱਥਰ ਡਿੱਗਦੇ ਵੇਖਾਈ ਦੇ ਰਹੇ ਸਨ। ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਹਿਮਾਚਲ ਤੋਂ ਇੱਕ ਪੋਸਟ ਸਾਂਝੀ ਕੀਤੀ, ਕਿ ‘ਜੀਵਨ ਕੁਦਰਤ ਤੋਂ ਬਿਨਾਂ ਕੁੱਝ ਵੀ ਨਹੀਂ’
ਇਹ ਵੀ ਪੜ੍ਹੋ:- ਮਸ਼ਹੂਰ ਕੰਨੜ ਅਦਾਕਾਰਾ ਜੈਯੰਤੀ ਦਾ ਦੇਹਾਂਤ