ਪੰਜਾਬ

punjab

ETV Bharat / sitara

ਜੈਲਲਿਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ ਕੰਗਨਾ - jailalita

'ਮਨੀਕਰਨੀਕਾ-ਦੀ ਕਵੀਨ ਆਫ਼ ਝਾਂਸੀ' 'ਚ ਆਪਣੇ ਜਲਵੇ ਦਿਖਾਉਣ ਤੋਂ ਬਾਅਦ ਹੁਣ ਕੰਗਨਾ ਜੈਲਲਿਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ।ਤਾਮਿਲ ਅਤੇ ਹਿੰਦੀ 'ਚ ਬਣਨ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ।

Kangana Ranaut

By

Published : Mar 24, 2019, 11:16 AM IST

ਮੁੰਬਈ: 'ਮਨੀਕਰਨੀਕਾ-ਦੀ ਕਵੀਨ ਆਫ਼ ਝਾਂਸੀ' ਦੀ ਰਾਣੀ ਲਕਸ਼ਮੀ ਬਾਈ ਬਣ ਸਭ ਦਾ ਦਿਲ ਜਿੱਤ ਚੁੱਕੀ ਅਦਾਕਾਰਾ ਕੰਗਨਾ ਰਣੌਤ ਜਲਦ ਹੀ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ 'ਚ ਲੀਡ ਰੋਲ ਅਦਾ ਕਰਦੀ ਹੋਈ ਦਿਖਾਈ ਦੇਣ ਵਾਲੀ ਹੈ।
ਜੀ ਹਾਂ,ਕੰਗਨਾ ਦੇ ਜਨਮ ਦਿਨ ਦੇ ਮੌਕੇ 'ਤੇ ਇਸ ਗੱਲ ਦਾ ਐਲਾਨ ਹੋ ਚੁੱਕਾ ਹੈ। ਤਾਮਿਲ ਅਤੇ ਹਿੰਦੀ ਦੋ ਭਾਸ਼ਾਵਾਂ 'ਚ ਬਣਨ ਵਾਲੀ ਇਸ ਫ਼ਿਲਮ ਦਾ ਤਾਮਿਲ ਦਾ ਨਾਂਅ 'ਧਲਾਵੀ' ਅਤੇ ਹਿੰਦੀ ਦਾਂ ਨਾਂਅ 'ਜਯਾ' ਹੋਵੇਗਾ।
ਇਸ ਫ਼ਿਲਮ ਨੂੰ 'ਬਾਹੂਬਲੀ' ਅਤੇ 'ਮਨੀਕਰਨੀਕਾ' ਵਰਗੀਆਂ ਸੁਪਰਹਿੱਟ ਫ਼ਿਲਮਾਂ ਲਿਖ ਚੁੱਕੇ ਕੇ.ਵੀ.ਵਿਜੇਇੰਦਰ ਨੇ ਲਿਖਿਆ ਹੈ।
ਵਿਸ਼ਨੂੰਵਰਧਨ ਅਤੇ ਸ਼ੈਲੇਸ਼ ਆਰ ਸਿੰਘ ਵਲੋਂ ਨਿਰਮਿਤ ਇਸ ਫ਼ਿਲਮ ਦਾ ਨਿਰਦੇਸ਼ਨ ਏ.ਐਲ ਵਿਜੇ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੀ ਸੀਐਮ ਰਹੀਂ ਜੈਲਲਿਤਾ ਆਪਣੇ ਦੌਰ ਦੀ ਬਹਤਰੀਨ ਅਦਾਕਾਰਾ ਵੀ ਰਹਿ ਚੁੱਕੀ ਹੈ।ਉਨ੍ਹਾਂ ਨੇ 1961 ਤੋਂ ਲੈਕੇ 1980 ਤੱਕ ਤਾਮਿਲ,ਤੇਲਗੂ ਅਤੇ ਕੰਨੜ ਦੀਆਂ 140 ਫ਼ਿਲਮਾਂ 'ਚ ਕੰਮ ਕੀਤਾ ਹੈ। ਜੈਲਿਲਤਾ ਦਾ ਦੇਹਾਂਤ ਸਾਲ 2016 'ਚ ਹੋਇਆ ਸੀ।

ABOUT THE AUTHOR

...view details