ਸਰਕਾਘਾਟ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹਾਂ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਚਰਚਾ 'ਚ ਹੈ। ਇਸ ਦੌਰਾਨ ਉਹ ਮਨਾਲੀ ਆਪਣੇ ਨਿਵਾਸ ਸਥਾਨ ਭਾਂਬਲਾ ਵਿੱਚ ਪਹੁੰਚੀ ਹੋਈ ਹੈ। ਜਿੱਥੇ ਕੰਗਨਾ ਨੇ ਆਪਣੇ ਭਰਾ ਅਕਸ਼ਤ ਰਣੌਤ ਦੇ ਵਿਆਹ ਦੀ ਹਲਦੀ ਦੀ ਰਸਮ ਵਿੱਚ ਸ਼ਮੂਲੀਅਤ ਕੀਤੀ ਹੈ।
ਕੰਗਨਾ ਨੇ ਆਪਣੇ ਸ਼ੋਸਲ ਹੈਂਡਲ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਅਦਾਕਾਰਾ ਆਪਣੀ ਵੱਡੀ ਭੈਣ ਰੰਗੋਲੀ ਦੇ ਨਾਲ ਮਿਲ ਕੇ ਭਰਾ ਦੇ ਹਲਦੀ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਕੰਗਨਾ ਨੇ ਸਥਾਨਕ ਆਪਣੇ ਰੀਤੀ ਰਿਵਾਜ਼ਾ ਦੇ ਮੁਤਾਬਕ ਆਪਣੀ ਮਾਤਾ ਆਸ਼ਾ ਰਣੌਤ ਪਿਤਾ ਅਮਰਦੀਪ ਰਣੌਤ ਤੇ ਭੈਣ ਰੰਗੋਲੀ ਦੇ ਨਾਲ ਆਪਣੇ ਭਰਾ ਨੂੰ ਹਲਦੀ ਲਗਾਈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਤੇ ਪਿੰਡ ਦੀਆਂ ਔਰਤਾਂ ਦੇ ਨਾਲ ਵਿਆਹ ਦੇ ਗੀਤ ਵੀ ਗਾਏ।
ਕੰਗਨਾ ਦੇ ਭਰਾ ਦਾ ਵਿਆਹ ਅਗਲੇ ਮਹੀਨੇ ਨਵੰਬਰ ਵਿੱਚ ਹੋਣ ਵਾਲਾ ਹੈ। ਇਸ ਲਈ ਕੁਲ ਦੇਵਤਾ ਦੀ ਪੂਜਾ ਦੀ ਰਮਸ ਅਦਾਇਗੀ ਜੱਦੀ ਘਰ ਵਿੱਚ ਹੋ ਰਹੀ ਹੈ। ਜਾਣਕਾਰੀ ਮੁਤਾਬਕ ਭਾਂਬਲਾ ਤੋਂ ਕੰਗਨਾ ਆਪਣੀ ਨਾਨੀ ਦੇ ਘਰ ਵੀ ਜਾਏਗੀ।
ਜ਼ਿਕਰਯੋਗ ਹੈ ਕਿ ਕੰਗਨਾ ਹਾਲ ਹੀ ਵਿੱਚ ਆਪਣੀ ਫਿਲਮ ਥਲਾਈਵਾ ਦੀ ਰੁੱਕੀ ਹੋਈ ਸ਼ੂਟਿੰਗ ਪੂਰੀ ਕਰਨ ਲਈ ਹੈਦਰਾਬਾਦ ਪਹੁੰਚੀ ਸੀ। ਸ਼ੂਟਿੰਗ ਪੂਰੀ ਕਰ ਉਹ ਵਾਪਸ ਆਪਣੇ ਨਿਵਾਸ ਸਥਾਨ ਮਨਾਲੀ ਪਹੁੰਚ ਗਈ ਹੈ।