ਮੁੰਬਈ: ਅਭਿਨੇਤਰੀ ਕੰਗਨਾ ਰਨੌਤ (Kangana Ranaut) 15 ਸਾਲਾਂ ਤੋਂ ਬਾਲੀਵੁੱਡ ਦਾ ਹਿੱਸਾ ਰਹੀ ਹੈ ਅਤੇ 2006 ਵਿਚ 'ਗੈਂਗਸਟਰ' ' (Movie Gangster) ਨਾਲ ਡੈਬਿਊ ਕੀਤਾ ਸੀ। ਅਭਿਨੇਤਰੀ ਦਾ ਕਹਿਣਾ ਹੈ ਕਿ ਜਦੋਂ ਉਸਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਹ ਨਾਬਾਲਗ ਸੀ।
ਕੰਗਨਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਕੋਲਾਜ ਪੋਸਟ ਕੀਤਾ। ਕਲਿੱਪ ਵਿਚ ਉਹ 2006 ਤੋਂ ਲੈ ਕੇ 2021 ਤੱਕ ਇੰਟਰਵਿਊ ਦਿੰਦੇ ਦਿਖਾਇਆ ਗਿਆ ਹੈ।
ਵੀਡੀਓ ਦੇ ਨਾਲ, ਉਸਨੇ ਇੱਕ ਨੋਟ ਵੀ ਲਿਖਿਆ, ਜਿਸ ਵਿੱਚ ਲਿਖਿਆ ਸੀ, 'ਮੇਰੀ ਭੈਣ ਨੇ ਮੈਨੂੰ ਇੱਕ ਫੈਨ ਵੱਲੋਂ ਬਣਾਇਆ ਵੀਡੀਓ ਭੇਜਿਆਂ ਹੈ। ਜਿਸ ਨਾਲ ਮੈਂ ਖੁਸ਼ ਹਾਂ। ਇਹ ਉਹੋ ਜਿਹਾ ਦਿਖਦਾ ਹੈ ਜਿਵੇਂ ਕਿ ਫਿਲਮ ਇੰਡਸਟਰੀ ਵਿਚ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਮੈਂ ਨਾਬਾਲਗ ਸੀ। ਮੈਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਕਿਉਂਕਿ ਮੈਨੂੰ ਸਕੂਲ ਵਿਚ ਪੜ੍ਹਨਾ ਚਾਹੀਦਾ ਸੀ। ਬਿਨਾਂ ਮਾਪਿਆਂ ਦੇ ਸਮਰਥਨ ਜਾਂ ਫਿਲਮ ਇੰਡਸਟਰੀ ਦੀ ਸਹੀ ਸਮਝ ਅਤੇ ਮਾਰਗ ਦਰਸ਼ਨ ਤੋਂ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਨਹੀਂ ਕਰਨਾ ਚਾਹੀਦਾ ਸੀ।
ਕੁਈਨ ਕੰਗਨਾ ਦੀਆਂ ਫਿਲਮਾਂ
ਕੰਗਨਾ ਨੇ 2006 ਵਿਚ 'ਗੈਂਗਸਟਰ' ਨਾਲ ਸ਼ੋਅਬਿੱਜ ਦੀ ਚਕਾਚੌਂਦ ਭਰੀ ਦੁਨੀਆ ਵਿਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਉਹ 'ਲਾਈਫ ਇਨ ਏ..ਮੈਟ੍ਰੋ', 'ਫੈਸ਼ਨ', 'ਵਨ ਅਪਨ ਏ ਟਾਈਮ ਇਨ ਮੁੰਬਈ', 'ਕ੍ਰਿਸ਼ 3', 'ਕਵੀਨ', 'ਤਨੂ ਵੇਡਜ਼ ਮਨੂੰ', 'ਜੱਜਮੈਂਟਲ ਹੈ ਕਿਆ' ਅਤੇ ਮਣੀਕਰਣਿਕਾ ਦੀ ਕੁਈਨ ਆਫ ਝਾਂਸੀ ਵਰਗੀਆਂ ਫਿਲਮਾਂ ਵਿਚ ਦੇਖਿਆ ਗਿਆ।