ਕੁੱਲੂ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਐਤਵਾਰ ਨੂੰ ਆਪਣੀ ਕਵਿਤਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਇਸ ਕਵਿਤਾ ਦਾ ਨਾਂਅ 'ਆਸਮਾਂ' ਹੈ ਅਤੇ ਕੰਗਨਾ ਨੇ ਇਸ ਨੂੰ ਆਪਣੀ ਆਵਾਜ਼ ਵਿੱਚ ਪੜ੍ਹਿਆ ਹੈ।
ਕੰਗਨਾ ਨੇ ਆਪਣੀ ਇਸ ਕਵਿਤਾ ਦੀ ਵੀਡੀਓ ਦੇ ਨਾਲ ਆਪਣੇ ਘਰ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਿਸ 'ਚ ਘਰ ਦਾ ਬਗ਼ੀਚਾ, ਫੁੱਲ ਅਤੇ ਆਸਮਾਨ ਵੀ ਵਿਖਾਈ ਦੇ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਕੰਗਾਨਾ ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਮਨਾਲੀ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਇਸ ਸਮੇਂ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹੀ। ਉਹ ਅਕਸਰ ਹੀ ਆਪਣੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।
ਦੱਸਣਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ, ਕੰਗਨਾ ਨੇ ਬਾਲੀਵੁੱਡ ਵਿੱਚ ਭਤੀਜਾਵਾਦ ਅਤੇ ਨਸ਼ਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕਾਰਨਾਂ ਉੱਤੇ ਮੁੰਬਈ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਵੀ ਚੁੱਕੇ ਸਨ।