ਮੁਬੰਈ: ਦੇਸ਼ ਦੇ 73 ਵੇਂ ਅਜ਼ਾਦੀ ਦਿਹਾੜੇ 'ਤੇ ਕੰਗਨਾ ਰਣੌਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਰਾਸ਼ਟਰ ਦੀ ਵਿਭਿੰਨਤਾ 'ਤੇ ਮਾਣ ਮਹਿਸੂਸ ਕਰਨ ਅਤੇ ਨਿੱਜੀ ਪਹਿਚਾਣ ਪਹਿਚਾਣਨ ਦੀ ਅਪੀਲ ਕੀਤੀ। ਕੰਗਨਾ ਦੀ ਭੈਣ ਨੇ ਟਵਿੱਟਰ 'ਤੇ ਕੰਗਨਾ ਦਾ ਵੀਡੀਓ ਸੰਦੇਸ਼ ਨੂੰ ਸਾਂਝਾ ਕੀਤਾ ਹੈ।
ਵੀਡੀਓ ਦੀ ਸ਼ੁਰੂਆਤ ਵਿੱਚ ਕੰਗਨਾ ਨੇ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਇਸ ਤੋਂ ਬਾਅਦ ਕੰਗਨਾ ਨੇ ਦੇਸ਼ ਦੇ ਲੋਕਾਂ ਨੂੰ ਸਵੈ-ਮਾਣ ਬਚਾਉਣ ਤੇ ਗੁਆਚੇ ਵਿਸ਼ਵਾਸ ਨੂੰ ਜਗਾਉਣ ਦੀ ਅਪੀਲ ਕੀਤੀ।
ਵੀਡੀਓ ਵਿੱਚ ਕੰਗਨਾ ਨੇ ਕਿਹਾ, “ਅਸੀਂ ਅਜੇ ਵੀ ਆਪਣੀ ਨਿੱਜੀ ਪਹਿਚਾਣ ਵਿੱਚ ਫਸੇ ਹੋਏ ਹਾਂ। ਅਸੀਂ ਮਹਿਲਾ ਸਸ਼ਕਤੀਕਰਨ ਜਾਂ ਮਨੁੱਖੀ ਅਧਿਕਾਰਾਂ ਬਾਰੇ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇਹ ਇੱਕ ਆਦਮੀ ਹੈ, ਇਹ ਇੱਕ ਔਰਤ ਹੈ ਜਾਂ ਇਹ ਇੱਕ ਸਮਲਿੰਗੀ ਹੈ, ਉਹ ਇੱਕ ਛੋਟੇ ਜਿਹੇ ਸ਼ਹਿਰ ਦਾ ਹੈ, ਉਹ ਦੱਖਣੀ ਭਾਰਤ ਦਾ ਹੈ, ਉਹ ਉੱਤਰੀ ਭਾਰਤ ਦਾ ਹੈ, ਜਾਂ ਉਹ ਹਿੰਦੂ ਹੈ ਜਾਂ ਮੁਸਲਮਾਨ, ਅਸੀਂ ਇਨ੍ਹਾਂ ਸਾਰੀਆਂ ਨਿੱਜੀ ਪਛਾਣਾਂ ਵਿੱਚ ਫੱਸ ਗਏ ਹਾਂ।” ਕੰਗਨਾ ਨੇ ਅੱਗੇ ਕਿਹਾ, "ਆਓ ਇਸ ਸੁਤੰਤਰਤਾ ਦਿਵਸ 'ਤੇ ਵਾਅਦਾ ਕਰੀਏ ਕਿ ਸਾਡੀ ਸਿਰਫ਼ ਇੱਕ ਹੀ ਪਛਾਣ ਹੋਵੇਗੀ ਅਤੇ ਅਸੀਂ ਭਾਰਤੀ ਹਾਂ।"
ਕੰਗਨਾ ਨੇ ਦੇਸ਼ ਵਿੱਚ ਕੁਪੋਸ਼ਣ ਬਾਰੇ ਵੀ ਗੱਲ ਕੀਤੀ। ਅੰਤ ਵਿੱਚ, ਉਸਨੇ ਕਿਹਾ, "ਭਾਵੇਂ ਲੋਕ ਸਾਨੂੰ ਤੀਜੀ ਦੁਨੀਆਂ ਦਾ ਦੇਸ਼ ਕਹਿੰਦੇ ਹਨ, ਸਾਨੂੰ ਤੀਸਰੀ ਸ਼੍ਰੇਣੀ ਦੇ ਲੋਕਾਂ ਵਾਂਗ ਵਿਵਹਾਰ ਨਹੀਂ ਕਰਨਾ ਚਾਹੀਦਾ।"