ਕੁੱਲੂ: ਕੋਰੋਨਾ ਮਹਾਂਮਾਰੀ ਦਰਮਿਆਨ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਦਿਹਾੜਾ ਦੁਸਹਿਰਾ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਧਾਰਮਿਕ ਕਥਾਵਾਂ ਮੁਤਾਬਕ ਵਿਜੇ ਦਸਮੀ ਦੇ ਦਿਨ ਭਗਵਾਨ ਰਾਮ ਨੇ ਲੰਕਾਪਤੀ ਰਾਵਣ ਨੂੰ ਮਾਰਿਆ ਸੀ। ਇਸ ਮੌਕੇ ਉੱਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਟਵੀਟ ਕਰ ਕੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਹੈ ਅਤੇ ਮਹਾਰਾਸ਼ਟਰ ਸਰਕਾਰ ਉੱਤੇ ਨਿਸ਼ਾਨੇ ਲਾਏ ਹਨ।
ਕੰਗਨਾ ਨੇ ਦੁਸਹਿਰੇ ਮੌਕੇ ਲੋਕਾਂ ਨੂੰ ਦਿੱਤੀ ਵਧਾਈ, ਮਹਾਰਾਸ਼ਟਰ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ - kangna wishes happy dessehra
ਕੰਗਨਾ ਨੇ ਹਨੂੰਮਾਨ ਦੀ ਮੂਰਤੀ ਅਤੇ ਆਪਣੇ 5 ਨੰਬਰ ਦੇ ਬੰਗਲੇ ਦੀ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਮੇਰਾ ਟੁੱਟਿਆ ਹੋਇਆ ਸੁਪਨਾ ਤੁਹਾਡੇ ਚਿਹਰਿਆਂ ਦੇ ਸਾਹਮਣੇ ਮੁਸਕਰਾ ਰਿਹਾ ਹੈ ਸੰਜੇ ਰਾਊਤ। ਪੱਪੂ ਸੈਨਾ ਮੇਰਾ ਘਰ ਤੋੜ ਸਕਦੀ ਹੈ ਮੇਰੀ ਆਤਮਾ ਨਹੀਂ। ਬੰਗਲਾ ਨੰਬਰ 5 ਅੱਜ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਮਨਾ ਰਿਹਾ ਹੈ।
ਕੰਗਨਾ ਨੇ ਦੁਸਹਿਰੇ ਮੌਕੇ ਲੋਕਾਂ ਨੂੰ ਦਿੱਤੀ ਵਧਾਈ, ਮਹਾਰਾਸ਼ਟਰ ਸਰਕਾਰ 'ਤੇ ਲਾਏ ਨਿਸ਼ਾਨੇ
ਕੰਗਨਾ ਰਣੌਤ ਦਾ ਮੁੰਬਈ ਸਥਿਤ ਦਫ਼ਤਰ ਜਦੋਂ ਤੋਂ ਟੁੱਟਿਆ ਹੈ, ਉਦੋਂ ਤੋਂ ਉਹ ਮਹਾਰਾਸ਼ਟਰ ਸਰਕਾਰ ਅਤੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਉੱਤੇ ਨਿਸ਼ਾਨੇ ਲਾ ਰਹੀ ਹੈ।