ਮੁੰਬਈ: ਕੰਗਨਾ ਰਣੌਤ ਸਟਾਰਰ ਫ਼ਿਲਮ 'ਥਲਾਈਵੀ' ਦਾ ਫ਼ਰਸਟ ਲੁੱਕ ਟੀਜ਼ਰ ਅਤੇ ਪੋਸਟਰ ਰੀਲੀਜ਼ ਕਰ ਦਿੱਤਾ ਗਿਆ ਹੈ।ਇਹ ਫ਼ਿਲਮ ਤਾਮਿਲਨਾਡੂ ਦੀ ਮਰਹੂਮ ਸੀਐਮ ਜੈਲਲਿਤਾ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਇਸ ਫ਼ਿਲਮ 'ਚ ਕੰਗਨਾ ਜੈਲਲਿਤਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ। ਕੰਗਨਾ ਲੰਮੇਂ ਵਕਤ ਤੋਂ ਇਸ ਫ਼ਿਲਮ ਦੇ ਲਈ ਜੀ-ਤੋੜ ਮਿਹਨਤ ਕਰ ਰਹੀ ਸੀ ਅਤੇ ਉਨ੍ਹਾਂ ਦੀ ਮਿਹਨਤ ਫ਼ਿਲਮ ਦੇ ਫ਼ਰਸਟ ਲੁੱਕ ਅਤੇ ਟੀਜ਼ਰ 'ਚ ਸਾਫ਼ ਨਜ਼ਰ ਆ ਰਹੀ ਹੈ। ਟੀਜ਼ਰ 'ਚ ਕੰਗਨਾ ਦਾ ਲੁੱਕ ਹੈਰਾਨ ਕਰਨ ਵਾਲਾ ਹੈ।
ਜੈਲਲਿਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ ਕੰਗਨਾ ਰਣੌਤ - ਫ਼ਿਲਮ ਥਲਾਈਵੀ
ਫ਼ਿਲਮ ਥਲਾਈਵੀ ਦਾ ਟੀਜ਼ਰ ਅਤੇ ਫ਼ਰਸਟ ਲੁੱਕ ਪੋਸਟਰ ਰੀਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ 'ਚ ਕੰਗਨਾ ਤਾਮਿਲਨਾਡੂ ਦੀ ਮਰਹੂਮ ਸੀਐਮ ਜੈਲਲਿਤਾ ਦੇ ਰੋਲ 'ਚ ਨਜ਼ਰ ਆ ਰਹੀ ਹੈ।
ਫ਼ੋਟੋ
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਲਈ ਜੈਲਲਿਤਾ ਨੇ ਆਪਣੇ ਕਿਰਦਾਰ ਲਈ ਨਾ ਸਿਰਫ਼ ਭਾਰਤਨਾਟਯਮ ਦੀ ਸਿਖਲਾਈ ਲਈ, ਬਲਕਿ ਤਾਮਿਲ ਭਾਸ਼ਾ 'ਤੇ ਵੀ ਆਪਣੀ ਪਕੱੜ ਬਣਾਈ। ਇਸ ਫ਼ਿਲਮ ਲਈ ਕੰਗਨਾ ਨੇ ਪ੍ਰੋਸਥੇਟਿਕ ਮੇਕਅੱਪ ਦੀ ਵਰਤੋਂ ਵੀ ਕੀਤੀ।
ਥਲਾਈਵੀ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਵੀ ਬਣਾਈ ਜਾਵੇਗੀ।ਇਸ ਫ਼ਿਲਮ 'ਚ ਕੰਗਨਾ ਤੋਂ ਇਲਾਵਾ ਸਾਊਥ ਸਟਾਰ ਅਰਵਿੰਦ ਸਵਾਮੀ ਵੀ ਨਜ਼ਰ ਆਉਣਗੇ। ਇਹ ਫ਼ਿਲਮ 6 ਜੂਨ 2020 ਨੂੰ ਰੀਲੀਜ਼ ਹੋਵੇਗੀ।