ਮੁੰਬਈ: ਅਦਾਕਾਰਾ ਕੰਗਨਾ ਰਣੌਤਲਗਾਤਾਰ ਇੰਡਸਟਰੀ 'ਚ ਪਰਿਵਾਰਵਾਦ ਖ਼ਿਲਾਫ਼ ਆਪਣੀ ਆਵਾਜ਼ ਚੁੱਕਦੀ ਨਜ਼ਰ ਆਉਂਦੀ ਹੈ। ਕੰਗਨਾ ਦਾ ਕਹਿਣਾ ਹੈ ਕਿ ਜਦ ਤੱਕ ਉਸ ਦੇ ਇਰਾਦੇ ਸਹੀ ਹਨ ਤਦ ਤੱਕ ਉਸ ਨੂੰ ਕਿਸੇ ਵੀ ਚੀਜ਼ ਦਾ ਪਛਤਾਵਾ ਨਹੀਂ।
ਕੰਗਨਾ ਨੇ ਕਿਹਾ, "ਜਦੋਂ ਵੀ ਮੈਂ ਕਿਸੇ ਵੀ ਚੀਜ਼ ਦੇ ਖ਼ਿਲਾਫ਼ ਆਪਣੀ ਆਵਾਜ਼ ਉਠਾਉਂਦੀ ਹਾਂ, ਮੈਂ ਪਹਿਲਾਂ ਆਪਣੇ ਇਰਾਦੇ ਦੀ ਪਰਖ ਕਰਦੀ ਹਾਂ, ਕਿਉਂਕਿ ਜਦੋਂ ਮੈਂ ਪਰਿਵਾਰਵਾਦ, ਜਿਨਸੀ ਸ਼ੋਸ਼ਣ ਜਾਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਵਿਰੁੱਧ ਆਪਣੀ ਆਵਾਜ਼ ਉਠਾਉਂਦੀ ਹਾਂ, ਤਾਂ ਮੈਂ ਨਾਂਅ ਲੈਂਦੀ ਹਾਂ। ਚੀਜ਼ਾਂ ਹਮੇਸ਼ਾ ਮੇਰੇ ਕਰੀਅਰ ਦੇ ਖ਼ਿਲਾਫ਼ ਹੁੰਦੀਆਂ ਹਨ। ਕੋਈ ਵੀ ਇਨ੍ਹਾਂ ਮੁੱਦਿਆਂ ਨੂੰ ਕਿਵੇਂ ਨਜ਼ਰ ਅੰਦਾਜ਼ ਕਰ ਸਕਦਾ ਹੈ। ਆਲੋਚਨਾ ਮੈਨੂੰ ਕਦੇ ਕੌੜਾ ਨਹੀਂ ਬਣਾਉਂਦੀ। "
ਅਦਾਕਾਰਾ ਨੇ ਅੱਗੇ ਕਿਹਾ, "ਅੱਜ ਲੋਕ ਖੁੱਲ੍ਹੇਆਮ ਨੈਪੋਟਿਜ਼ਮ ਬਾਰੇ ਗੱਲ ਕਰਦੇ ਹਨ। ਲੋਕ ਇਸ ਬਾਰੇ ਸਪੱਸ਼ਟ ਹਨ ਪਰ ਕੀ ਪਹਿਲਾਂ ਕਿਸੇ ਨੇ ਇਸ ਬਾਰੇ ਗੱਲ ਕੀਤੀ? ਮੇਰੇ ਲਈ ਜੋ ਮਹੱਤਵ ਰੱਖਦਾ ਹੈ, ਉਹ ਮੇਰੇ ਲਈ ਵੱਡਾ ਟੀਚਾ ਹੈ। ਜੋ ਚੀਜ਼ਾਂ ਕਈ ਸਾਲਾਂ ਤੋਂ ਅਣਦੇਖੀਆਂ ਹੋਈਆਂ ਹੁਣ ਲੋਕ ਉਨ੍ਹਾਂ ਬਾਰੇ ਮੁੜ ਸੋਚਣ ਲੱਗ ਪਏ ਹਨ। ”