ਪੰਜਾਬ

punjab

ਮੁੰਬਈ ਤੋਂ ਪਰਤੀ ਕੰਗਨਾ, ਸ਼ਿਵ ਸੈਨਾ ਨੂੰ ਚੁਣੌਤੀ ਦਿੰਦੇ ਬੋਲੀ- ਮੈਨੂੰ ਕਮਜ਼ੋਰ ਨਾ ਸਮਝਣਾ

ਅਦਾਕਾਰਾ ਕੰਗਨਾ ਰਣੌਤ ਸੀਆਰਪੀਐਫ ਦੀ ਵਿਸ਼ੇਸ਼ ਸੁਰੱਖਿਆ ਨਾਲ ਮੁੰਬਈ ਤੋਂ ਮਨਾਲੀ ਵਾਪਸ ਜਾ ਰਹੀ ਹੈ। ਵਾਪਸ ਜਾਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਸ਼ਿਵ ਸੈਨਾ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਮੈਂ ਮੁੰਬਈ ਦੀ ਪੀਓਕੇ ਨਾਲ ਤੁਲਣਾ ਕਰ ਕੋਈ ਗ਼ਲਤੀ ਨਹੀਂ ਕੀਤੀ ਕਿਉਂਕਿ ਮੈਨੂੰ ਇੱਥੇ ਡਰਾਇਆ ਜਾ ਰਿਹਾ ਹੈ।

By

Published : Sep 14, 2020, 12:59 PM IST

Published : Sep 14, 2020, 12:59 PM IST

ਫ਼ੋਟੋ
ਫ਼ੋਟੋ

ਮੁੰਬਈ: ਅਦਾਕਾਰਾ ਕੰਗਨਾ ਰਣੌਤ ਸੀਆਰਪੀਐਫ ਦੀ ਵਿਸ਼ੇਸ਼ ਸੁਰੱਖਿਆ ਨਾਲ ਮੁੰਬਈ ਤੋਂ ਮਨਾਲੀ ਵਾਪਸ ਜਾ ਰਹੀ ਹੈ। ਵਾਪਸ ਜਾਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਸ਼ਿਵ ਸੈਨਾ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਮੈ ਮੁੰਬਈ ਦੀ ਪੀਓਕੇ ਨਾਲ ਤੁਲਣਾ ਕਰ ਕੋਈ ਗ਼ਲਤੀ ਨਹੀਂ ਕੀਤੀ ਕਿਉਂਕਿ ਮੈਨੂੰ ਇੱਥੇ ਡਰਾਇਆ ਜਾ ਰਿਹਾ ਹੈ।

ਵੀਡੀਓ

ਕੰਗਨਾ ਨੇ ਵਾਪਸ ਜਾਣ ਵੇਲੇ ਕਿਹਾ ਕਿ ਮੈਂ ਬਹੁਤ ਹੀ ਦੁੱਖੀ ਮਨ ਨਾਲ ਮੁੰਬਈ ਤੋਂ ਵਾਪਸ ਜਾ ਰਹੀ ਹਾਂ। ਇਨ੍ਹਾਂ ਦਿਨਾਂ ਵਿੱਚ ਮੈਨੂੰ ਰੋਜ਼ਾਨਾ ਡਰਾਇਆ ਗਿਆ ਹੈ। ਸਾਡੇ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਮੇਰੇ ਦਫ਼ਤਰ ਨੂੰ ਤੋੜ ਦਿੱਤਾ ਹੈ। ਮੈਨੂੰ ਹਰ ਵੇਲੇ ਆਪਣੇ ਸੁਰੱਖਿਆ ਬਲਾਂ ਨਾਲ ਰਹਿਣਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਮੈ ਪੀ.ਓ.ਕੇ. ਦੀ ਗੱਲ ਕੀਤੀ ਤਾਂ ਇਹ ਕੋਈ ਅਤਿਕਥਨੀ ਨਹੀਂ ਹੈ।

ਕੰਗਨਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰ ਕਿਹਾ ਕਿ ਜਦੋਂ ਰਖਵਾਲਾ ਹੀ ਭਕਸ਼ਕ ਹੋਣ ਦਾ ਐਲਾਨ ਕਰ ਰਹੇ ਹਨ ਉਹ ਲੋਕਤੰਤਰ ਦਾ ਚੀਰਹਰਨ ਕਰ ਰਹੇ ਹਨ। ਮੈਨੂੰ ਕਮਜ਼ੋਰ ਸਮਝ ਕੇ ਬਹੁਤ ਹੀ ਵੱਡੀ ਗ਼ਲਤੀ ਕਰ ਰਹੇ ਹਨ ਇੱਕ ਮਹਿਲਾ ਨੂੰ ਡਰਾ ਕੇ ਉਸ ਨੂੰ ਨੀਚਾ ਦਿਖਾ ਰਹੇ ਹਨ।

ਇਸ ਦੇ ਨਾਲ ਹੀ ਕੰਗਨਾ ਨੇ ਚੰਡੀਗੜ੍ਹ ਪਹੁੰਚਣ ਉੱਤੇ ਟਵੀਟ ਕੀਤਾ ਕਿ ਚੰਡੀਗੜ੍ਹ ਉੱਤੇ ਉਤਰਨ ਵੇਲੇ ਮੇਰੀ ਸੁਰੱਖਿਆ ਨਾਮਾਤਰ ਰਹੀ ਗਈ। ਲੋਕ ਖੁਸ਼ੀ ਨਾਲ ਵਧਾਈ ਦੇ ਰਹੇ ਹਨ। ਇੰਝ ਲੱਗ ਰਿਹਾ ਹੈ ਇਸ ਵਾਰ ਮੈਂ ਬਚ ਗਈ, ਇੱਕ ਦਿਨ ਸੀ ਜਦੋਂ ਮੁੰਬਈ ਵਿੱਚ ਮਾਂ ਦੀ ਗੋਦ ਦੀ ਸ਼ੀਤਲਤਾ ਮਹਿਸੂਸ ਕਰਦੀ ਸੀ ਤੇ ਅੱਜ ਉਹ ਦਿਨ ਹੈ ਜਦੋਂ ਜਾਨ ਬਚੀ ਤਾਂ ਲਾਖੋ ਪਾਏ। ਸ਼ਿਵ ਸੈਨਾ ਤੋਂ ਸੋਨਿਆ ਸੈਨਾ ਹੁੰਦੇ ਹੋਏ ਮੁੰਬਈ ਵਿੱਚ ਅਤਵਾਦੀ ਪ੍ਰਸ਼ਾਸਨ ਦਾ ਬੋਲਬਾਲਾ ਹੈ।

ਇਹ ਵੀ ਪੜ੍ਹੋ;GST: 13 ਸੂਬੇ ਮਾਲੀਏ ਦੀ ਘਾਟ ਪੂਰਾ ਕਰਨ ਲਈ ਕੇਂਦਰ ਦੇ ਕਰਜ਼ੇ ਦੀ ਪੇਸ਼ਕਸ਼ ਨਾਲ ਸਹਿਮਤ

ABOUT THE AUTHOR

...view details