ਪੰਜਾਬ

punjab

ETV Bharat / sitara

ਕੰਗਨਾ ਨੇ ਕੀਤੀ ਸੈਫ਼ ਅਲੀ ਖ਼ਾਨ ਦੇ ਬਿਆਨ ਦੀ ਨਿਖੇਧੀ

ਸੈਫ਼ ਅਲੀ ਖ਼ਾਨ ਨੇ ਹਾਲ ਹੀ ਵਿੱਚ ਕਿਹਾ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਦਾ ਕੋਈ ਕਾਨਸੇਪਟ ਹੀ ਨਹੀਂ ਸੀ। ਇਸ ਬਿਆਨ 'ਤੇ ਸੈਫ਼ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਸੈਫ਼ ਦੇ ਇਸ ਬਿਆਨ 'ਤੇ ਕੰਗਨਾ ਨੇ ਟਿੱਪਣੀ ਕੀਤੀ ਹੈ।

By

Published : Jan 22, 2020, 6:44 PM IST

Kangana condemn to saif
ਫ਼ੋਟੋ

ਮੁੰਬਈ: ਸੈਫ਼ ਅਲੀ ਖ਼ਾਨ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਹਾਲ ਹੀ ਵਿੱਚ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਸ਼ਾਇਦ ਕਾਨਸੇਪਟ ਆਫ਼ ਇੰਡੀਆ ਹੈ ਹੀ ਨਹੀਂ ਸੀ। ਸੈਫ਼ ਦੇ ਇਸ ਬਿਆਨ 'ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ ਅਤੇ ਹੁਣ ਇਸ ਬਿਆਨ 'ਤੇ ਕੰਗਨਾ ਨੇ ਵੀ ਰਿਐਕਸ਼ਨ ਦਿੱਤਾ ਹੈ। ਕੰਗਨਾ ਨੇ ਸੈਫ਼ ਦੀ ਆਲੋਚਨਾ ਕੀਤੀ ਹੈ।

ਕੰਗਨਾ ਨੇ ਕਿਹਾ- ਮਹਾਭਾਰਤ ਕੀ ਸੀ?

24 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ ਪੰਗਾ ਦੇ ਪ੍ਰਮੋਸ਼ਨ ਵੇਲੇ ਕੰਗਨਾ ਨੇ ਕਿਹਾ, "ਜੇਕਰ ਸੈਫ਼ ਦੇ ਮੁਤਾਬਕ ਕੋਈ ਭਾਰਤ ਨਹੀਂ ਸੀ ਤਾਂ ਮਹਾਭਾਰਤ ਕੀ ਸੀ?, ਫ਼ਿਰ ਵੇਦ ਵਿਆਸ ਨੇ ਕੀ ਲਿਖਿਆ ਸੀ?, ਕੰਗਨਾ ਨੇ ਅੱਗੇ ਕਿਹਾ ਕਿ ਕੁਝ ਲੋਕ ਆਪਣੇ ਉਹ ਹੀ ਵਿਚਾਰ ਰੱਖਦੇ ਹਨ ਜੋ ਉਨ੍ਹਾਂ ਨੂੰ ਸਹੀ ਲਗਦੇ ਹਨ। ਮਹਾਭਾਰਤ 'ਚ ਸ੍ਰੀ ਕਿਸ਼ਨ ਨੇ ਸਾਫ਼ ਤੌਰ 'ਤੇ ਜ਼ਿਕਰ ਕੀਤਾ ਸੀ ਕਿ ਭਾਰਤ ਉਸ ਸਮੇਂ ਮੌਜੂਦ ਸੀ।

ਉਨ੍ਹਾਂ ਕਿਹਾ ਕਿ ਪੁਰਾਤਨ ਦੌਰ 'ਚ ਵੱਖ-ਵੱਖ ਰਾਜੇ ਇੱਕ ਸਮਾਨ ਪਹਿਚਾਣ ਦੇ ਲਈ ਲੜੇ ਸਨ ਜਿਸ ਨੂੰ ਭਾਰਤ ਕਿਹਾ ਜਾਂਦਾ ਸੀ। ਜ਼ਿਕਰਯੋਗ ਹੈ ਕਿ ਫ਼ਿਲਮ 'ਪੰਗਾ' 'ਚ ਕੰਗਨਾ ਇੱਕ ਕਬਡੀ ਖਿਡਾਰਣ ਦਾ ਕਿਰਦਾਰ ਅਦਾ ਕਰ ਰਹੀ ਹੈ। ਇਸ ਫ਼ਿਲਮ 'ਚ ਕੰਗਨਾ ਤੋਂ ਇਲਾਵਾ ਜੱਸੀ ਗਿੱਲ, ਰਿੱਚਾ ਚੱਢਾ ਅਤੇ ਨੀਨਾ ਗੁਪਤਾ ਵੀ ਨਜ਼ਰ ਆਉਣਗੇ।

ABOUT THE AUTHOR

...view details