ਪੰਜਾਬ

punjab

ETV Bharat / sitara

ਜਾਣੋ..ਕੰਗਨਾ ਦਾ ਗੁੱਸਾ ਸਟਾਈਲਿਸਟ ਅਨਾਇਤਾ ਸ਼ਰਾਫ ਅਡਜਾਨੀਆ 'ਤੇ ਕਿਉਂ ਉਤਰਿਆ - ਟਾਪ ਸਟਾਈਲਿਸਟ

ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਨੂੰ ਸ਼ੇਅਰ ਕਰ ਬਾਲੀਵੁੱਡ ਦੀ ਸਟਾਈਲਿਸਟ ਅਨਾਇਤਾ ਸ਼ਰਾਫ ਅਡਜਾਨੀਆ 'ਤੇ ਨਿਸ਼ਾਨਾ ਸਾਧਿਆ ਹੈ। ਅਦਾਕਾਰਾ ਨੇ ਆਪਣੇ ਅਨੁਭਵ ਬਾਰੇ ਗ਼ੱਲ ਕਰਦਿਆਂ ਕਿਹਾ ਕਿ ਏ-ਲਿਸਟਰ ਨਾ ਹੋਣ ਕਾਰਨ ਉਨ੍ਹਾਂ ਦੇ ਨਾਲ ਅਨਾਇਤਾ ਤੇ ਉਨ੍ਹਾਂ ਦੀ ਫ਼ੈਸ਼ਨ ਕੰਪਨੀ ਵੋਗ ਇੰਡੀਆ ਨੇ ਉਨ੍ਹਾਂ ਗ਼ਲਤ ਵਿਵਹਾਰ ਕੀਤਾ।

ਕੰਗਨਾ ਨੇ ਸਟਾਈKangana calls out stylist for using her pictures despite banning her from magazineਲਿਸਟ ਅਨੀਤਾ ਸ਼ਰੌਫ 'ਤੇ ਸਾਧਿਆ ਨਿਸ਼ਾਨਾ
ਕੰਗਨਾ ਨੇ ਟਾਪ ਸਟਾਈਲਿਸਟ 'ਤੇ ਸਾਧਿਆ ਨਿਸ਼ਾਨਾ,

By

Published : Jun 22, 2020, 10:01 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਕੰਗਨਾ ਰਣੌਤ ਨੇ ਬਾਲੀਵੁੱਡ ਦੀ ਮਸ਼ਹੂਰ ਕਾਸਟਿਊਮ ਸਟਾਈਲਿਸਟ ਅਨਾਇਤਾ ਸ਼ਰਾਫ ਅਡਜਾਨੀਆ 'ਤੇ ਨਿਸ਼ਾਨਾ ਸਾਧਿਆ ਹੈ।

ਕੰਗਨਾ ਨੇ ਟਾਪ ਸਟਾਈਲਿਸਟ 'ਤੇ ਸਾਧਿਆ ਨਿਸ਼ਾਨਾ

ਦੱਸ ਦੇਈਏ ਕਿ ਅਨਾਇਤਾ ਵੋਗ ਇੰਡੀਆ ਦੀ ਨਿਰਦੇਸ਼ਕ ਵੀ ਹੈ। ਕੰਗਨਾ ਨੇ ਉਨ੍ਹਾਂ 'ਤੇ ਉਨ੍ਹਾਂ ਨੂੰ ਬੈਨ ਕੀਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਤਸਵੀਰਾਂ ਨੂੰ ਇਸਤੇਮਾਲ ਕਰ ਆਪਣਾ ਪ੍ਰਚਾਰ ਕਰਨ ਦਾ ਆਰੋਪ ਲਗਾਇਆ ਹੈ। ਕੰਗਨਾ ਦੀ ਟੀਮ ਵੱਲੋਂ ਕੀਤੇ ਗਏ ਇੱਕ ਟੱਵੀਟ ਵਿੱਚ ਇਸ ਗ਼ੱਲ ਦਾ ਵੀ ਉਲੇਖ ਕੀਤਾ ਗਿਆ ਹੈ ਕਿ ਵੋਗ ਇੰਡੀਆ ਨੇ ਕੰਗਨਾ ਨੂੰ ਬੈਨ ਕਰ ਦਿੱਤਾ ਸੀ ਕਿਉਂਕਿ ਅਨਾਇਤਾ ਫ਼ਿਲਮ ਨਿਰਦੇਸ਼ਕ-ਨਿਰਮਾਤਾ ਕਰਨ ਜੌਹਰ ਦੇ ਕਾਫ਼ੀ ਨਜ਼ਦੀਕ ਹੈ।

ਕੰਗਨਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, "ਸਾਲ 2008 ਵਿੱਚ ਮੇਰੀ ਫ਼ਿਲਮ 'ਫੈਸ਼ਨ' ਦੀ ਰਿਲੀਜ਼ਗ ਦੌਰਾਨ ਵੋਗ ਨੇ ਪ੍ਰਿਯੰਕਾ ਚੋਪੜਾ ਦੇ ਨਾਲ ਇੱਕ ਕਵਰ ਕੀਤਾ ਤੇ ਆਪਣੇ ਕਵਰ ਵਿੱਚ ਮੈਨੂੰ ਰੱਖਣ ਤੋਂ ਮਨ੍ਹਾਂ ਕਰ ਦਿੱਤਾ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਇੱਕ ਏ-ਲਿਸਟਰ ਨਹੀਂ ਹਾਂ, ਸਾਲ 2014 ਵਿੱਚ ਵੋਗ ਨੇ ਇੱਕ ਕਵਰ ਲਈ ਮੇਰੇ ਨਾਲ ਸਪੰਰਕ ਕੀਤਾ, ਪਰ ਅਨਾਇਤਾ ਨੇ ਮੈਨੂੰ ਸਟਾਈਲ ਕਰਨ ਤੋਂ ਇੰਨਕਾਰ ਕਰ ਦਿੱਤਾ ਤੇ ਆਪਣੇ ਸਹਿਯੋਗੀ ਨੂੰ ਭੇਜ ਦਿੱਤਾ।"

ਉਨ੍ਹਾਂ ਅੱਗੇ ਕਿਹਾ, "ਸਾਲ 2015 ਵਿੱਚ ਅਚਾਨਕ ਜਦ ਮੈਂ ਟਾਪ 'ਤੇ ਪਹੁੰਚ ਗਈ, ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਮੈਂ ਉਨ੍ਹਾਂ ਦੇ ਨਾਲ ਕਵਰ ਕਰਨਾ ਚਾਹੁੰਦੀ ਹਾਂ, ਤਾਂ ਮੈਨੂੰ ਉਨ੍ਹਾਂ ਦੇ ਬਿਊਟੀ ਐਵਾਰਡਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਲਈ ਹੋਰ ਫ਼ਿਲਮੀ ਸਿਤਾਰਿਆਂ ਦੀ ਤਰ੍ਹਾਂ ਮੇਰੇ ਵੀ ਤਰਲੇ ਕੀਤੇ ਗਏ ਤੇ ਮੈਂ ਵੀ ਵੋਗ ਨਾਲ ਇੱਕ ਕਵਰ ਸਟੋਰੀ ਲਈ ਆਊਟਡੋਰ ਸ਼ੂਟ ਕਰਨਾ ਚਾਹੁੰਦੀ ਸੀ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਅਨਾਇਤਾ ਮੈਨੂੰ ਸਟਾਈਲ ਕਰੇ, ਉਨ੍ਹਾਂ ਨੇ ਮੈਨੂੰ ਇਸ ਦਾ ਭਰੋਸਾ ਦਵਾਇਆ, ਪਰ ਉਨ੍ਹਾਂ ਨੇ ਮੁੜ ਪਿਛਲੀ ਵਾਰ ਦੀ ਤਰ੍ਹਾਂ ਮੁਕੇਸ਼ ਮਿਲਸ ਵਿੱਚ ਸ਼ੂਟਿੰਗ ਕੀਤੀ ਤੇ ਜਦ ਮੈਂ ਕੱਪੜਿਆਂ ਦੀ ਫਿਟਿੰਗ ਬਾਰੇ ਵਿੱਚ ਉਨ੍ਹਾਂ ਤੋਂ ਪੁੱਛਿਆ, ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਨਾਇਤਾ ਤੁਹਾਨੂੰ ਸਟਾਈਲ ਕਰੇਂ, ਤਾਂ ਉਹ ਸਿੱਧੇ ਲੋਕੇਸ਼ਨ 'ਤੇ ਆਵੇਗੀ, ਤੁਹਾਡੇ ਲਈ ਕੋਈ ਫਿਟਿੰਗਸ ਨਹੀਂ ਹੈ। ਇਹ ਕਾਫ਼ੀ ਹੈਰਾਨ ਕਰਨ ਵਾਲਾ ਵਿਵਹਾਰ ਸੀ।"

ABOUT THE AUTHOR

...view details