ਮੁੰਬਈ: ਕਮਲ ਹਸਨ ਦੇ ਭਾਰਤੀ ਸਿਨੇਮਾ 'ਚ 60 ਸਾਲ ਪੂਰੇ ਹੋਣ 'ਤੇ ਉਨ੍ਹਾਂ ਦੇ ਘਰ ਪਾਰਾਮਖੁੱੜੀ ਚੇਨਈ 'ਚ ਨਵੰਬਰ 7 ਤੋਂ 9 ਤਿੰਨ ਦਿਨ੍ਹਾਂ ਸਮਾਰੋਹ ਹੋਣ ਜਾ ਰਿਹਾ ਹੈ। ਇਸ ਸਮਾਰੋਹ 'ਚ ਕਮਲ ਆਪਣੇ ਗੁਰੂ ਲੇਖਕ ਅਤੇ ਨਿਰਦੇਸ਼ਕ ਸ੍ਰੀ.ਕੇ.ਬਾਲਾਚੰਦਰ ਦੇ ਬੁੱਤ ਦਾ ਉਦਘਾਟਨ ਕਰਨ ਜਾ ਰਹੇ ਹਨ। ਸੁਪਰਸਟਾਰ ਰਜਨੀਕਾਂਤ ਵੀ ਇਸ ਸਮਾਰੋਹ 'ਚ ਸ਼ਿਰਕਤ ਕਰਨ ਜਾ ਰਹੇ ਹਨ।
ਦੱਸ ਦਈਏ ਕਿ ਇਸ ਸਮਾਰੋਹ ਦੀ ਜਾਣਕਾਰੀ ਰਾਜ ਕਮਲ ਫ਼ਿਲਮ ਇੰਟਰਨੈਸ਼ਨਲ ਕੰਪਨੀ ਨੇ ਦਿੱਤੀ ਹੈ। ਇਹ ਕੰਪਨੀ ਵੀ ਕਮਲ ਹਸਨ ਵੱਲੋਂ ਹੀ ਚਲਾਈ ਜਾ ਰਹੀ ਹੈ। ਕਮਲ ਹਸਨ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਮਹਿਜ਼ ਤਿੰਨ ਸਾਲ ਦੀ ਉਮਰ ਤੋਂ ਹੀ ਕਰ ਦਿੱਤੀ ਸੀ।
ਉਨ੍ਹਾਂ ਨੇ ਬਤੌਰ ਬਾਲ ਕਲਾਕਾਰ 1960 ਦੀ ਤਾਮਿਲ ਫ਼ਿਲਮ ਕਲਾਥੂਰ ਕਨੰਮਾ 'ਚ ਕੰਮ ਕੀਤਾ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਪ੍ਰੈਜ਼ੀਡੇਂਟ ਗੋਲਡ ਮੈਡਲ ਮਿਲਿਆ ਸੀ। ਇਸ ਸਮਾਰੋਹ ਵਿੱਚ ਕਮਲ ਹਸਨ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਵੀ ਮਨਾਉਣ ਜਾ ਰਹੇ ਹਨ। ਸਮਾਰੋਹ 'ਚ ਉਹ ਆਪਣੀ 2000 ਵੀਂ ਫ਼ਿਲਮ 'ਹੇ ਰਾਮ' ਦੀ ਸ੍ਰਕੀਨਿੰਗ ਰੱਖਣ ਜਾ ਰਹੇ ਹਨ। ਇਸ ਫ਼ਿਲਮ 'ਚ ਕਮਲ ਹਸਨ ਤੋਂ ਇਲਾਵਾ ਰਾਣੀ ਮੁਖ਼ਰਜੀ ਅਤੇ ਸਪੈਸ਼ਲ ਰੋਲ 'ਚ ਸ਼ਾਹਰੁਖ਼ ਖ਼ਾਨ ਵੀ ਹੋਣਗੇ।
ਜ਼ਿਕਰਯੋਗ ਹੈ ਕਿ ਪਿੱਛਲੇ ਸਾਲ 21 ਫਰਵਰੀ ਨੂੰ ਕਮਲ ਹਸਨ ਨੇ ਰਾਜਨੀਤਿਕ ਪਾਰਟੀ ਮੱਕਲ ਨੀਦੀ ਮਾਈਮ ਦੀ ਸ਼ੁਰੂਆਤ ਕੀਤੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੀਆਂ 2021 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਲ ਹਸਨ ਛੇਤੀ ਹੀ ਇੱਕ ਮੁਹਿੰਮ ਸ਼ੁਰੂ ਕਰਨਗੇ।