ਮੁੰਬਈ: ਕਰਨ ਜੌਹਰ ਦੀ ਮਲਟੀਸਰਾਰ ਫ਼ਿਲਮ 'ਕਲੰਕ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੇਲਰ ਨੂੰ ਵੇਖ ਕੇ ਫ਼ਿਲਮ ਦੀ ਕਹਾਣੀ ਸਾਫ਼ ਜ਼ਾਹਰ ਰਹੀ ਹੈ। ਫ਼ਿਲਮ ਦੀ ਕਹਾਣੀ ਰਿਸ਼ਤਿਆਂ 'ਤੇ ਆਧਾਰਿਤ ਹੈ। ਗੁੱਸੇ 'ਚ ਆ ਕੇ ਆਲਿਆ ਆਤਿਯ ਰਾਏ ਕਪੂਰ ਨਾਲ ਵਿਆਹ ਕਰਵਾਉਣ ਦਾ ਫੈਸਲਾ ਲੈਂਦੀ ਹੈ। ਇਹ ਫੈਸਲਾ ਸਭ ਦੀ ਜ਼ਿੰਦਗੀ ਬਦਲ ਦਿੰਦਾ ਹੈ।
ਆਤਿਯ ਰਾਏ ਕਪੂਰ ਨਾਲ ਆਲਿਆ ਦਾ ਵਿਆਹ ਤਾਂ ਹੋ ਜਾਂਦਾ ਹੈ ਪਰ ਉਸ ਰਿਸ਼ਤੇ 'ਚ ਸਿਰਫ਼ ਇੱਜ਼ਤ ਹੁੰਦੀ ਹੈ ਪਿਆਰ ਨਹੀਂ । ਇਸ ਵਿਆਹ ਤੋਂ ਬਾਅਦ ਆਲਿਆ ਨੂੰ ਵਰੁਣ ਨਾਲਪਿਆਰਹੋ ਜਾਂਦਾ ਹੈ। ਇਹ ਪਿਆਰ ਕਹਾਣੀ 'ਚ ਕੀ ਟਵਿੱਸਟ ਲੈ ਕੇ ਆਉਂਦਾ ਹੈ। ਇਸ 'ਤੇ ਹੀ ਫ਼ਿਲਮ 'ਕਲੰਕ' ਬਣੀ ਹੈ।
'ਕਲੰਕ' ਦਾ ਟ੍ਰੇਲਰ ਹੋਇਆ ਰਿਲੀਜ਼ - kalank
ਬਾਲੀਵੁੱਡ ਦੀ ਚਰਚਾ 'ਚ ਬਣੀ ਹੋਈ ਫ਼ਿਲਮ 'ਕਲੰਕ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਆਲਿਆ ਨੇ ਫ਼ਿਲਮ ਦੀ ਕਹਾਣੀ ਤੋਂ ਪਰਦਾ ਚੁੱਕ ਦਿੱਤਾ ਹੈ।
ਸੋਸ਼ਲ ਮੀਡੀਆ
ਟ੍ਰੇਲਰ ਵਿੱਚ ਮਾਧੂਰੀ ਦਿਕਸ਼ਿਤ ਦਾ ਡਾਇਲੋਗ,"ਨਾਜਾਇਜ਼ ਮੌਹਬਤ ਦਾ ਅੰਜਾਮ ਅਕਸਰ ਤਬਾਹੀ ਹੁੰਦਾ ਹੈ।"ਇਸ ਡਾਇਲੋਗ ਦੇ ਨਾਲ ਕਹਾਣੀ ਦਾ ਕਲਾਇਮੇਕਸ ਕਿਸ ਤਰ੍ਹਾਂ ਦਾ ਹੋਵੇਗਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
17 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ ,'ਘਰ ਮੌਰੇ ਪ੍ਰਦੇਸੀਆ' , ਫ਼ਰਸਟ ਕਲਾਸ, ਅਤੇ ਇਸ ਫ਼ਿਲਮ ਦਾ ਟਾਇਟਲ ਟ੍ਰੇਕ। ਤਿੰਨਾਂ ਹੀ ਗੀਤਾਂ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਹੈ। 'ਕਲੰਕ' ਕਰਨ ਜੌਹਰ ਦਾ ਡਰੀਮ ਪ੍ਰੋਜੈਕਟ ਹੈ ਜਿਸ ਨੂੰ ਅਭਿਸ਼ੇਕ ਵਰਮਨ ਨੇ ਡਾਇਰੈਕਟ ਕੀਤਾ ਹੈ।