ਪੰਜਾਬ

punjab

ETV Bharat / sitara

'ਕਲੰਕ' ਦਾ ਪਹਿਲਾ ਲੁੱਕ ਹੋਇਆ ਰਿਲੀਜ਼ , ਕਿਸੇ ਵੀ ਸਮੇਂ ਆ ਸਕਦਾ ਹੈ ਟ੍ਰੈਲਰ - madhuri dixit

ਇਸ ਵੇਲੇ ਬਾਲੀਵੁੱਡ ਦੀ ਬੇਹੱਦ ਚਰਚਿਤ ਫ਼ਿਲਮ 'ਕਲੰਕ' ਦਾ ਲੋਗੋ ਅਤੇ ਫ਼ਰਸਟ ਲੁੱਕ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸੋਸ਼ਲ ਮੀਡੀਆ

By

Published : Mar 7, 2019, 8:05 PM IST

ਹੈਦਰਾਬਾਦ: ਆਲੀਆ ਭੱਟ, ਵਰੁਣ ਧਵਨ ,ਆਦਿੱਤਯ ਰਾਏ ਕਪੂਰ ,ਸੋਨਾਕਸ਼ੀ ਸਿਨਹਾ ,ਮਾਧੂਰੀ ਦਿਕਸ਼ਤ ਅਤੇ ਸੰਜੇ ਦੱਤ ਮਲਟੀਸਟਰਾਰ ਫ਼ਿਲਮ ਕਲੰਕ ਦਾ ਲੋਗੋ ਅਤੇ ਫ਼ਰਸਟ ਲੁੱਕ ਜਾਰੀ ਹੋ ਚੁੱਕਾ ਹੈ।ਅਦਾਕਾਰ ਵਰੁਣ ਧਵਨ ਨੇ ਫ਼ਿਲਮ ਦਾ ਲੋਗੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਇਸ ਲੋਗੋ 'ਚ ਮੋਸ਼ਨ ਪੋਸਟਰ ਹੇਠਾਂ ਲਿਖਿਆ ਹੈ ਕਿ ਪੰਨ੍ਹਿਆਂ ਨੂੰ ਖੋਲਨਾ ਸ਼ੁਰੂ ਕਰ ਰਹੇ ਹਾਂ।ਇਸ ਦੇ ਨਾਲ ਹੀ ਧਰਮਾ ਪ੍ਰੋਡਕਸ਼ਨ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਫ਼ਿਲਮ ਦਾ ਪਹਿਲਾ ਲੁੱਕ ਵੀ ਜਾਰੀ ਹੋ ਚੁੱਕਾ ਹੈ।
ਦੱਸਣਯੋਗ ਹੈ ਕਿ ਇਸ ਲੋਗੋ ਦੀ ਤਸਵੀਰ 'ਚ ਇਕ ਸ਼ਕਸ ਅਤੇ ਇਕ ਕੁੜੀ ਸ਼ਿਕਾਰੇ 'ਤੇ ਸਵਾਰ ਨਜ਼ਰ ਆ ਰਹੇ ਹਨ।ਕੁੜੀ ਨੇ ਸਫ਼ੇਦ ਰੰਗ ਦਾ ਸੁੱਟ ਪਾਇਆ ਹੋਇਆ ਹੈ ਅਤੇ ਖ਼ੂਬਸੂਰਤ ਹਰੇ ਰੰਗ ਦੀ ਚੁਣੀ ਲਈ ਹੋਈ ਹੈ।
ਫ਼ਰਸਟ ਲੁੱਕ ਵਾਲੇ ਇਸ ਟਵੀਟ ਦੇ ਨਾਲ ਕੈਪਸ਼ਨ ਇਹ ਹੈ ਕਿ ਕੱਲ੍ਹ ਅਸੀਂ ਕਲੰਕ ਦੀ ਦੁਨੀਆ 'ਚ ਪ੍ਰਵੇਸ਼ ਕਰਾਂਗੇ ਸੰਭਵ ਹੈ ਕਿ ਵੀਰਵਾਰ ਨੂੰ ਫ਼ਿਲਮ ਦਾ ਟਰੇਲਰ ਜਾਂ ਟੀਜ਼ਰ ਰਿਲੀਜ਼ ਕੀਤਾ ਜਾਵੇਗਾ। ਵਰੁਣ ਧਵਨ ਅਤੇ ਆਲੀਆ ਭੱਟ ਸਟਾਰਰ ਫ਼ਿਲਮ 'ਚ ਕਈ ਖ਼ਤਰਨਾਕ ਸਟੰਟ ਕੀਤੇ ਗਏ ਹਨ। ਇਸ ਫ਼ਿਲਮ 'ਚ ਸਟੰਟ ਕਰਦੇ ਹੋਏ ਵਰੁਣ ਧਵਨ ਨੂੰ ਬਹੁਤ ਵਾਰ ਸੱਟ ਵੀ ਲੱਗ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦਾ ਬਜਟ 80 ਕਰੋੜ ਰੁਪਏ ਹੈ।ਅਭਿਸ਼ੇਕ ਵਰਮਨ ਵਲੋਂ ਡਾਇਰੈਕਟ ਇਹ ਫ਼ਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

ABOUT THE AUTHOR

...view details