'ਕਲੰਕ' ਨੇ ਤੋੜੇ ਸਾਰੇ ਰਿਕਾਰਡ, ਬਣੀ ਇਸ ਸਾਲ ਦੀ ਸਭ ਤੋਂ ਵੱਧ ਔਪਨਿੰਗ ਕਰਨ ਵਾਲੀ ਫ਼ਿਲਮ - opening
ਫ਼ਿਲਮ ਕਲੰਕ ਨੇ ਪਹਿਲੇ ਹੀ ਦਿਨ ਕਮਾਈ ਦੇ ਸਾਰੇ ਰਿਕਾਰਡ ਤੌੜ ਦਿੱਤੇ ਹਨ। ਇਹ ਫ਼ਿਲਮ ਵਰੁਣ ਅਤੇ ਆਲਿਆ ਦੇ ਕਰਿਅਰ ਦੀ ਸਭ ਤੋਂ ਵੱਧ ਔਪਨਿੰਗ ਵਾਲੀ ਫ਼ਿਲਮ ਬਣ ਚੁੱਕੀ ਹੈ।
ਮੁੰਬਈ:17 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਕਲੰਕ' ਨੇ ਪਹਿਲੇ ਹੀ ਦਿਨ ਕਮਾਈ ਦੇ ਰਿਕਾਰਡ ਤੋੜ ਦਿੱਤੇ ਹਨ। ਜੀ ਹਾਂ ਟ੍ਰੇਡ ਮੁਤਾਬਿਕ ਫ਼ਿਲਮ ਨੇ 21.60 ਕਰੋੜ ਦੀ ਕਮਾਈ ਪਹਿਲੇ ਦਿਨ ਕਰ ਲਈ ਹੈ। ਇਸ ਦੇ ਨਾਲ ਹੀ 'ਕਲੰਕ' 2019 ਦੀ ਸਭ ਤੋਂ ਵੱਡੀ ਔਪਨਿੰਗ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ।
ਕਲੰਕ:- 21.60 ਕਰੋੜ
ਕੇਸਰੀ:-21.60 ਕਰੋੜ
ਗਲੀ ਬੌਆਏ :-19.40 ਕਰੋੜ
ਟੋਟਲ ਧਮਾਲ:- 16.50 ਕਰੋੜ
ਮਨੀਕਰਨੀਕਾ -ਦ ਕਵੀਨ ਆਫ਼ ਝਾਂਸੀ :-8.75 ਕਰੋੜ
ਦੱਸਣਯੋਗ ਹੈ ਕਿ ਔਵਰਸੀਸਜ਼ 'ਚ ਵੀ 'ਕਲੰਕ' ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਯੂਕੇ ਅਤੇ ਆਸਟ੍ਰਰੇਲੀਆ 'ਚ ਸਾਲ 2019 ਦੀ ਸਭ ਤੋਂ ਵੱਡੀ ਔਪਨਿੰਗ ਫ਼ਿਲਮ ਬਣ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ 'ਦੰਗਲ' ਤੇ 'ਪਦਮਾਵਤ' ਦੇ ਨਾਂਅ ਸੀ।