ਮੁੰਬਈ: ਲੌਕਡਾਊਨ ਕਾਰਨ ਇਨ੍ਹੀਂ ਦਿਨੀਂ ਬਾਲੀਵੁੱਡ ਹਸਤੀਆਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਹਨ, ਜਿਸ ਨਾਲ ਉਨ੍ਹਾਂ ਦੇ ਫੈਨਸ ਉਨ੍ਹਾਂ ਨਾਲ ਅਸਾਨੀ ਨਾਲ ਜੁੜ ਸਕਦੇ ਹਨ। ਸਿਤਾਰੇ ਵੀ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਨੂੰ ਸਾਂਝਾ ਕਰਦੇ ਰਹਿੰਦੇ ਹਨ।
ਕਾਜੋਲ ਦੇ ਇੰਸਟਾਗ੍ਰਾਮ 'ਤੇ ਹੋਏ 10 ਮਿਲੀਅਨ ਫੋਲੋਵਰਸ, ਖ਼ਾਸ ਅੰਦਾਜ਼ 'ਚ ਜਤਾਈ ਖ਼ੁਸ਼ੀ - coronavirus
ਅਦਾਕਾਰਾ ਕਾਜੋਲ ਨੇ ਵੀ ਇੰਸਟਾਗ੍ਰਾਮ ਉੱਤੇ 10 ਮਿਲੀਅਨ ਫੋਲੋਵਰਸ ਬਣਾਉਣ ਦੀ ਖ਼ੁਸ਼ੀ ਨੂੰ ਵੱਖਰੇ ਅੰਦਾਜ਼ ਵਿੱਚ ਸਾਂਝਾ ਕੀਤਾ ਹੈ। ਕਾਜੋਲ ਨੇ 'ਕਭੀ ਖ਼ੁਸ਼ੀ ਕਭੀ ਗਮ' ਫ਼ਿਲਮ ਦਾ ਇੱਕ ਸੀਨ ਸ਼ੇਅਰ ਕਰ ਇੰਸਟਾਗ੍ਰਾਮ ਉੱਤੇ 10 ਮਿਲੀਅਨ ਫੋਲੋਵਰਸ ਬਣਾਉਣ ਦੀ ਖ਼ੁਸ਼ੀ ਦਿਖਾਈ ਹੈ।
ਅਦਾਕਾਰਾ ਕਾਜੋਲ ਨੇ ਵੀ ਇੰਸਟਾਗ੍ਰਾਮ ਉੱਤੇ 10 ਮਿਲੀਅਨ ਫੋਲੋਵਰਸ ਬਣਾਉਣ ਦੀ ਖ਼ੁਸ਼ੀ ਨੂੰ ਵੱਖਰੇ ਅੰਦਾਜ਼ ਵਿੱਚ ਸਾਂਝਾ ਕੀਤੀ ਹੈ। ਕਾਜੋਲ ਨੇ 'ਕਭੀ ਖ਼ੁਸ਼ੀ ਕਭੀ ਗਮ' ਫ਼ਿਲਮ ਦਾ ਇੱਕ ਸੀਨ ਸ਼ੇਅਰ ਕਰ ਇੰਸਟਾਗ੍ਰਾਮ ਉੱਤੇ 10 ਮਿਲੀਅਨ ਫੋਲੋਵਰਸ ਬਣਾਉਣ ਦੀ ਖ਼ੁਸ਼ੀ ਦਿਖਾਈ ਹੈ। ਇਸ ਵੀਡੀਓ ਵਿੱਚ ਉਹ ਢੋਲ ਉੱਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ,"ਇਹ ਖ਼ੁਸ਼ੀ ਮੇਰੇ ਇੰਸਟਾਗ੍ਰਾਮ ਫੋਲੋਵਰਸ ਦੇ ਲਈ ਹੈ, ਜਿਨ੍ਹਾਂ ਨੇ ਮੇਰੇ ਰੀਲ ਤੇ ਰੀਅਲ ਕਿਰਦਾਰ ਨੂੰ ਇਨ੍ਹਾਂ ਪਿਆਰ ਦਿੱਤਾ।"
ਕਾਜੋਲ ਦੀ ਇਸ ਪੋਸਟ ਉੱਤੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਕਾਫ਼ੀ ਤਾਰੀਫ਼ ਕੀਤੀ। ਇੱਕ ਫੈਨ ਨੇ ਲਿਖਿਆ,"ਤੁਸੀਂ ਇੱਕ ਸ਼ਾਨਦਾਰ ਮਹਿਲਾ ਦੇ ਨਾਲ-ਨਾਲ ਸ਼ਾਨਦਾਰ ਅਦਾਕਾਰਾ ਵੀ ਹੋ।" ਇਸ ਦੇ ਨਾਲ ਹੀ ਇੱਕ ਹੋਰ ਫੈਨ ਨੇ ਲਿਖਿਆ,"ਇਸ ਤਰ੍ਹਾਂ ਜਸ਼ਨ ਸਿਰਫ਼ ਤੁਸੀਂ ਹੀ ਮਨਾ ਸਕਦੇ ਹੋ।"