ਨਵੀਂ ਦਿੱਲੀ: ਮੀਡੀਆ ਵਿੱਚ ਆਏ ਦਿਨ ਜਬਰ ਜਨਾਹ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਸਾਲ ਹੈਦਰਾਬਾਦ ਅਤੇ ਉਨਾਓ ਵਿੱਚ ਜਵਾਨ ਕੁੜੀਆਂ ਨਾਲ ਜਬਰ ਜਨਾਹ ਤੋਂ ਬਾਅਦ ਜ਼ਿੰਦਾ ਸਾੜਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇੰਨ੍ਹਾਂ ਖ਼ਬਰਾਂ ਕਾਰਨ ਪੂਰੇ ਦੇਸ਼ 'ਚ ਰੋਸ ਨਜ਼ਰ ਆਇਆ।
ਕਾਜੋਲ ਨੇ ਕੀਤੀ ਜਬਰ ਜਨਾਹ ਦੇ ਕੇਸਾਂ 'ਤੇ ਟਿੱਪਣੀ - bollywood news in punjabi
ਜਬਰ ਜਨਾਹ ਦੇ ਮੁੱਦੇ 'ਤੇ ਅਦਾਕਾਰਾ ਕਾਜੋਲ ਨੇ ਟਿੱਪਣੀ ਕੀਤੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦੇਆਂ 'ਤੇ ਲੋਕ ਹੁਣ ਜਾਗਰੂਕ ਹੋ ਰਹੇ ਹਨ। ਲੋਕ ਹੁਣ ਕੁੜੀ ਨੂੰ ਦੋਸ਼ ਨਹੀਂ ਦਿੰਦੇ ਬਲਕਿ ਸਖ਼ਤ ਸਜ਼ਾ ਦੀ ਅਪੀਲ ਕਰ ਰਹੇ ਹਨ।
ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਕਾਜੋਲ ਨੇ ਇਸ ਮੁੱਦੇ 'ਤੇ ਟਿੱਪਣੀ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਜਿੰਨੀ ਚਰਚਾ ਹੋਵੇ ਉਨ੍ਹਾਂ ਹੀ ਘੱਟ ਹੈ। ਇੰਨ੍ਹਾਂ ਚਰਚਾਵਾਂ ਦੇ ਨਾਲ ਸਮਾਜ ਦੀ ਮਾਨਸਿਕਤਾ 'ਚ ਸੁਧਾਰ ਹੁੰਦਾ ਹੈ।
ਕਾਜੋਲ ਨੇ ਕਿਹਾ ਲੋਕਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਜਬਰ ਜਨਾਵਾਂ ਦੀ ਘਟਨਾਵਾਂ 'ਚ ਪੀੜਤਾਂ ਦਾ ਕਸੂਰ ਨਹੀਂ ਬਲਕਿ ਦੋਸ਼ੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। 10 ਜਨਵਰੀ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਵਿੱਚ ਅਜੈ ਦੇਵਗਨ ਅਤੇ ਕਾਜੋਲ ਤੋਂ ਇਲਾਵਾ ਸੈਫ਼ ਅਲੀ ਖ਼ਾਨ, ਸ਼ਾਰਦ ਕੇਲਕਰ ਅਤੇ ਲਯੂਕ ਕੇਨੀ ਮੁੱਖ ਭੂਮਿਕਾਵਾਂ ਵਿੱਚ ਹਨ।