ਤੇਲਗੂ ਦੀ ਸੁਪਰਹਿੱਟ ਫ਼ਿਲਮ 'ਅਰਜੁਨ ਰੇਡੀ' 'ਤੇ ਆਧਾਰਿਤ ਫ਼ਿਲਮ 'ਕਬੀਰ ਸਿੰਘ' 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸੰਦੀਪ ਰੇਡੀ ਵਾਂਗਾਂ ਨੇ ਕੀਤਾ ਹੈ। ਦੱਸ ਦਈਏ ਕਿ ਇਸ ਫ਼ਿਲਮ ਦੇ ਹੀ ਨਿਰਦੇਸ਼ਕ ਨੇ ਤੇਲਗੂ ਭਾਗ ਨੂੰ ਨਿਰਦੇਸ਼ਨ ਦਿੱਤਾ ਸੀ। ਇਸ ਫ਼ਿਲਮ ਦੇ ਵਿੱਚ ਲੀਡ ਕਿਰਦਾਰਾਂ 'ਚ ਕਾਇਰਾ ਅਡਵਾਨੀ ਅਤੇ ਸ਼ਾਹਿਦ ਕਪੂਰ ਨਜ਼ਰ ਆ ਰਹੇ ਹਨ।
ਕਹਾਣੀ
ਇਸ ਫ਼ਿਲਮ ਦੀ ਕਹਾਣੀ ਕਬੀਰ ਸਿੰਘ ਯਾਨੀ ਕਿ ਸ਼ਾਹਿਦ ਕਪੂਰ ਦੀ ਹੈ ਜਿਸ ਨੂੰ ਆਪਣੀ ਜੂਨੀਅਰ ਕਾਇਰਾ ਅਡਵਾਨੀ ਦੇ ਨਾਲ ਪਿਆਰ ਹੋ ਜਾਂਦਾ ਹੈ। ਇਸ ਪਿਆਰ 'ਚ ਅਜਿਹੇ ਮੋੜ ਆਉਂਦੇ ਨੇ ਜਿਸ ਨਾਲ ਕਬੀਰ ਟੁੱਟ ਜਾਂਦਾ ਹੈ। ਕਬੀਰ ਸਿੰਘ ਦੀ ਸਮੱਸਿਆ ਉਸ ਦਾ ਗੁੱਸਾ ਹੈ। ਇਹ ਗੁੱਸਾ ਕਬੀਰ ਜ਼ਿੰਦਗੀ 'ਤੇ ਕੀ ਪ੍ਰਭਾਵ ਪਾਉਂਦਾ ਹੈ ਇਸ 'ਤੇ ਹੀ ਕਹਾਣੀ ਕੇਂਦਰਿਤ ਹੈ।
ਮਿਊਜ਼ਿਕ
ਫ਼ਿਲਮ ਦਾ ਮਿਊਜ਼ਿਕ ਰਿਲੀਜ਼ ਤੋਂ ਪਹਿਲਾਂ ਹੀ ਸੁਪਰਹਿੱਟ ਸਾਬਿਤ ਹੋ ਚੁੱਕਾ ਸੀ। ਇਸ ਫ਼ਿਲਮ ਦੇ ਮਿਊਜ਼ਿਕ ਦਿਲ ਨੂੰ ਛੂ ਜਾਣ ਵਾਲਾ ਹੈ। ਜਦੋਂ ਵੀ ਇਸ ਫ਼ਿਲਮ ਦਾ ਗੀਤ ਰਿਲੀਜ਼ ਹੋਇਆ ਉਹ ਯੂਟਿਊਬ 'ਤੇ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ।
ਕਮੀਆਂ ਅਤੇ ਖ਼ੂਬੀਆਂ
ਫ਼ਿਲਮ ਬਿਲਕੁਲ 'ਅਰਜੁਨ ਰੇਡੀ' ਵਰਗੀ ਹੈ। ਕੋਈ ਫ਼ਰਕ ਨਹੀਂ ਹੈ। ਕਾਪੀ ਪਸੇਟ ਦੀ ਉਦਾਹਰਨ ਇਸ ਫ਼ਿਲਮ ਨੂੰ ਕਿਹਾ ਜਾ ਸਕਦਾ ਹੈ। ਸ਼ਾਹਿਦ ਦੀ ਅਦਾਕਾਰੀ ਠੀਕ-ਠਾਕ ਹੈ। ਇਹ ਅਦਾਕਾਰੀ 'ਅਰਜੁਨ ਰੇਡੀ' ਦੇ ਅਦਾਕਾਰ ਵਿਜੇ ਦੇਵਰਾਕੋਂਡਾ ਦੀ ਅਦਾਕਾਰੀ ਨੂੰ ਮੈਚ ਤਾਂ ਕਰਦੀ ਹੈ ਪਰ ਉਹ ਗੱਲ ਨਹੀਂ ਬਣੀ। ਇਸ ਫ਼ਿਲਮ ਦੀ ਐਡੀਟਿੰਗ ਕੰਮਜ਼ੋਰ ਹੈ। ਫ਼ਿਲਮ 40-45 ਮਿੰਟ ਖਿੱਚੀ ਗਈ ਹੈ। ਕਾਇਰਾ ਅਤੇ ਸ਼ਾਹਿਦ ਦੀ ਜੋੜੀ ਵਧੀਆ ਕੰਮ ਕਰਦੀ ਨਜ਼ਰ ਆਈ ਹੈ। ਜੇਕਰ 'ਅਰਜੁਨ ਰੇਡੀ' ਦੀ ਅਸਲ ਫ਼ਿਲਮ ਨੂੰ ਹਿੰਦੀ ਡੱਬ ਕੀਤਾ ਜਾਂਦਾ ਤਾਂ ਇਹ ਫ਼ਿਲਮ 'ਕਬੀਰ ਸਿੰਘ' ਨਾਲੋਂ ਜ਼ਿਆਦਾ ਵਧੀਆ ਪ੍ਰਦਰਸ਼ਨ ਕਰ ਸਕਦੀ ਸੀ।