ਮੁੰਬਈ: ਨਿਰਦੇਸ਼ਕ ਕਬੀਰ ਸਿੰਘ ਨੇ ਸੋਮਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਏ ਵਿਦਿਆਰਥੀਆਂ 'ਤੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਨਿੱਜੀ ਤੌਰ 'ਤੇ ਦਿਲ ਤੋੜਣ ਵਾਲੀ ਘਟਨਾ ਦੱਸਿਆ ਹੈ।
ਜੇਐੱਨਯੂ ਹਿੰਸਾ ਮਾਮਲੇ 'ਤੇ ਕਬੀਰ ਖ਼ਾਨ ਨੇ ਕੀਤੀ ਟਿੱਪਣੀ - bollywood with JNu students
ਜੇਐੱਨਯੂ ਦੀ ਹਿੰਸਾ 'ਤੇ ਨਿਰਦੇਸ਼ਕ ਕਬੀਰ ਖ਼ਾਨ ਨੇ ਟਿੱਪਣੀ ਕੀਤੀ ਹੈ ਉਨ੍ਹਾਂ ਕਿਹਾ ਹੈ ਕਿ ਇਹ ਘਟਨਾ ਦਿਲ ਦੁਖਾਉਣ ਵਾਲੀ ਹੈ।
ਖ਼ਾਨ ਨੇ ਅੱਗੇ ਕਿਹਾ,"ਜਦੋਂ ਉਹ ਦੇਖ ਰਹੇ ਸੀ ਕਿ ਕਿਵੇਂ 50-60 ਲੋਕ ਰਾਡਾਂ ਦੇ ਨਾਲ ਅੰਦਰ ਵੱੜੇ ਅਤੇ ਯੂਨੀਵਰਸਿਟੀ ਨੂੰ ਬਰਬਾਦ ਕਰਨ ਲੱਗੇ ਅਤੇ ਵਿਦਿਆਰਥੀਆਂ ਨੂੰ ਮਾਰਨ ਲੱਗੇ, ਮੈਨੂੰ ਬਹੁਤ ਬੁਰਾ ਲੱਗਿਆ ਕਿ ਅਜਿਹਾ ਕੁਝ ਸਾਡੇ ਦੇਸ਼ 'ਚ ਹੋ ਰਿਹਾ ਹੈ।"
ਇਸ ਤੋਂ ਪਹਿਲਾਂ ਅਦਾਕਾਰ ਅਨਿਲ ਕਪੂਰ ਨੇ ਵੀ ਇਸ ਘਟਨਾ ਦੀ ਅਲੋਚਨਾ ਕਰਦਿਆਂ ਕਿਹਾ ਸੀ ਕਿ ਉਹ ਇਸ ਸਾਰੀ ਘਟਨਾ ਬਾਰੇ ਸੋਚਦਿਆਂ ਸਾਰੀ ਰਾਤ ਸੋ ਨਹੀਂ ਪਾਏ। ਸੋਮਵਾਰ ਨੂੰ, ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਜੇਐੱਨਯੂ ਦੀ ਹਿੰਸਾ ਵਿਰੁੱਧ ਮੁੰਬਈ 'ਚ ਪ੍ਰਦਰਸ਼ਨ ਦਾ ਹਿੱਸਾ ਬਣੀਆਂ। ਇਨ੍ਹਾਂ ਹਸਤੀਆਂ ਵਿੱਚ ਤਾਪਸੀ ਪਨੂੰ, ਦੀਆ ਮਿਰਜ਼ਾ, ਅਨੁਰਾਗ ਕਸ਼ਯਪ, ਅਨੁਭਵ ਸਿਨਹਾ ਅਤੇ ਜ਼ੋਯਾ ਅਖ਼ਤਰ ਵੀ ਸ਼ਾਮਿਲ ਸਨ।