'ਕਾਬਿਲ' ਦੇ ਪ੍ਰੀਮੀਅਰ ਲਈ ਰਿਤਿਕ ਪੁੱਜੇ ਚੀਨ - china
ਭਾਰਤ 'ਚ ਸੁਪਰਹਿੱਟ ਸਾਬਿਤ ਹੋਈ ਫ਼ਿਲਮ 'ਕਾਬਿਲ' ਚੀਨ 'ਚ 5 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਪ੍ਰੀਮੀਅਰ 2 ਜੂਨ ਨੂੰ ਹੋਵੇਗਾ।
ਮੁੰਬਈ: ਰਿਤਿਕ ਰੌਸ਼ਨ ਦੀ ਫ਼ਿਲਮ 'ਕਾਬਿਲ' ਚੀਨ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦੇ ਬੀਜਿੰਗ ਪ੍ਰੀਮੀਅਰ ਲਈ ਅਦਾਕਾਰ ਰਿਤਿਕ ਰੌਸ਼ਨ ਚੀਨ ਰਵਾਨਾ ਹੋ ਚੁੱਕੇ ਹਨ। ਚੀਨ ਦੇ ਹਵਾਈਅੱਡੇ 'ਤੇ ਰਿਤਿਕ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਾਂਅ ਦਿੱਤਾ ਗਿਆ 'ਦਾ ਸ਼ੁਆਈ'।
ਬੀਜਿੰਗ ਸ਼ਹਿਰ 'ਚ ਉਤਸ਼ਾਹਿਤ ਰਿਤਿਕ ਦੇ ਫੈਨਜ਼ ਨੇ ਉਨ੍ਹਾਂ ਦਾ ਬੜੇ ਜੋਸ਼ ਦੇ ਨਾਲ ਸਵਾਗਤ ਕੀਤਾ। ਰਿਤਿਕ ਨੇ ਵੀ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਈਆਂ ਅਤੇ ਉਨ੍ਹਾਂ ਨੂੰ ਆਟੋਗ੍ਰਾਫ਼ ਵੀ ਦਿੱਤਾ।
ਦੱਸਣਯੋਗ ਹੈ ਕਿ ਕਾਬਿਲ ਫ਼ਿਲਮ ਚੀਨ 'ਚ 5 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਦਾ ਪ੍ਰੀਮੀਅਰ 2 ਜੂਨ ਨੂੰ ਹੋਵੇਗਾ।
ਕਾਬਿਲ ਫ਼ਿਲਮ ਨੇ ਭਾਰਤੀ ਬਾਕਸ ਆਫ਼ਿਸ 'ਤੇ 86 ਕਰੋੜ ਦੀ ਕਮਾਈ ਕੀਤੀ ਸੀ। ਇਹ ਫ਼ਿਲਮ ਬਲਾਕਬਸਟਰ ਸਾਬਤ ਹੋਈ ਸੀ। ਫ਼ਿਲਮ 'ਚ ਰਿਤਿਕ ਦੇ ਨਾਲ ਯਾਮੀ ਗੌਤਮ ਵੀ ਸੀ।