ਮੁੰਬਈ: ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੇ ਪੁੱਤਰ ਅਰਜੁਨ ਆਸਟ੍ਰੇਲੀਆ 'ਚ ਲੱਗੀ ਅੱਗ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਅਰਜੁਨ ਨੇ ਆਪਣੀ ਪੌਕੇਟ ਮਨੀ ਤੋਂ 300 ਪਾਊਂਡ ਆਸਟ੍ਰੇਲੀਆਈ ਰਾਹਤ ਫੰਡ 'ਚ ਦਾਨ ਕਰ ਦਿੱਤੇ ਹਨ। ਆਸਟ੍ਰੇਲੀਆ 'ਚ ਲੱਗੀ ਅੱਗ ਨਾਲ ਹੁਣ ਤੱਕ 25 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਜੂਹੀ ਚਾਵਲਾ ਦੇ ਪੁੱਤਰ ਅਰਜੁਨ ਨੇ ਵਿਖਾਈ ਦਰਿਆਦਿਲੀ - Arjun donates 300 pounds
'ਡਰ' ਅਦਾਕਾਰਾ ਜੂਹੀ ਚਾਵਲਾ ਦੇ ਬੇਟੇ ਅਰਜੁਨ ਨੇ ਆਸਟ੍ਰੇਲੀਆ ਵਿੱਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਪਾਕੇਟ ਮਨੀ ਵਿੱਚੋਂ 300 ਪੌਂਡ ਆਸਟ੍ਰੇਲੀਆਈ ਰਾਹਤ ਫੰਡ ਵਿੱਚ ਦਾਨ ਕੀਤੇ ਹਨ।
ਆਪਣੇ ਪੁੱਤਰ ਦੀ ਇਸ ਪਹਿਲਕਦਮੀ ਬਾਰੇ ਗੱਲ ਕਰਦਿਆਂ ਜੂਹੀ ਨੇ ਕਿਹਾ ਕਿ ਉਸ ਨੂੰ ਯਾਦ ਹੈ ਕਿ ਅਰਜੁਨ ਨੇ ਦੱਸਿਆ ਸੀ ਕਿ ਆਸਟ੍ਰੇਲੀਆ ਵਿੱਚ ਅੱਗ ਲੱਗਣ ਕਾਰਨ 50 ਮਿਲੀਅਨ ਜਾਨਵਰਾਂ ਦੀ ਮੌਤ ਹੋ ਗਈ ਹੈ। ਅਰਜੁਨ ਨੇ ਜੂਹੀ ਨੂੰ ਸਵਾਲ ਕੀਤਾ ਸੀ ਕਿ ਉਹ ਇਸ ਬਾਰੇ ਕੀ ਕਰ ਰਹੇ ਹਨ? ਅਰਜੁਨ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਜੂਹੀ ਨੇ ਕਿਹਾ ਸੀ ਕਿ ਉਹ ਕਾਵੇਰੀ ਕਾਲਿੰਗ ਪ੍ਰੋਜੈਕਟ ਰਾਹੀਂ ਆਪਣੇ ਦੇਸ਼ ਵਿੱਚ ਬੂਟੇ ਲਗਾਉਣ ਵਿੱਚ ਮਦਦ ਕਰ ਰਹੀ ਹੈ। ਅਦਾਕਾਰਾ ਨੇ ਅੱਗੇ ਕਿਹਾ, "ਇੱਕ ਦਿਨ ਬਾਅਦ ਉਸਨੇ ਦੱਸਿਆ ਕਿ ਉਸਨੇ ਆਪਣੀ ਪੌਕੇਟ ਮਨੀ ਵਿਚੋਂ 300 ਪੌਂਡ ਆਸਟ੍ਰੇਲੀਆ ਭੇਜ ਦਿੱਤੇ ਹਨ।"
ਅਦਾਕਾਰਾ ਜੂਹੀ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਨੇਕ ਔਲਾਦ ਬਖ਼ਸ਼ਨ ਲਈ ਪਰਮਾਤਮਾ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਅਰਜੁਨ ਇਸ ਸਮੇਂ ਬ੍ਰਿਟੇਨ ਦੇ ਇੱਕ ਬੋਰਡਿੰਗ ਸਕੂਲ ਵਿੱਚ ਪੜ੍ਹ ਰਹੇ ਹਨ।
ਜੂਹੀ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕੰਨੜ, ਮਲਿਆਲਮ ਅਤੇ ਤਾਮਿਲ ਫਿਲਮਾਂ ਨੇ ਵੀ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਇੱਕ ਖ਼ਾਸ ਥਾਂ ਉਸਨੇ ਬਣਾਈ ਹੋਈ ਹੈ।