ਮੁੰਬਈ: ਬਾਲੀਵੁੱਡ ਨੂੰ ਬੀਤੇ 2 ਦਿਨਾਂ ਵਿੱਚ 2 ਵੱਡੇ ਘਾਟੇ ਪਏ। ਬੁੱਧਵਾਰ ਨੂੰ ਮਸ਼ਹੂਰ ਅਦਾਕਾਰ ਇਰਫ਼ਾਨ ਖਾਨ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਅਗਲੇ ਹੀ ਦਿਨ ਮਸ਼ਹੂਰ ਵੈਟਰਨ ਅਦਾਕਾਰ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੋਹਾਂ ਅਦਾਕਾਰਾਂ ਦੀ ਅਦਾਕਾਰੀ ਕਿਸ ਕਦਰ ਲੋਕਾਂ ਦੇ ਦਿਲਾਂ ਵਿੱਚ ਘਰ ਕੀਤੀ ਹੋਈ ਹੋਈ ਹੈ, ਇਸ ਦਾ ਪਤਾ ਲੋਕਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲਗਦਾ ਹੈ।
67 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲੈਣ ਵਾਲੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਡਬਲਯੂਡਬਲਯੂਈ ਦੇ ਸੁਪਰਸਟਾਰ ਜਾਨ ਸੀਨਾ ਨੇ ਉਨ੍ਹਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।
ਸੀਨਾ ਨੇ ਰਿਸ਼ੀ ਕਪੂਰ ਦੀ ਮੁਸਕੁਰਾਉਂਦਿਆ ਦੀ ਫ਼ੋਟੋ ਸ਼ੇਅਰ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਇਸ ਪੋਸਟ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ ਪਰ ਲੋਕਾਂ ਨੇ ਕਈ ਟਿੱਕਣੀਆਂ ਕੀਤੀਆਂ।