ਮੁੰਬਈ: ਅਦਾਕਾਰ ਜੌਨ ਅਬ੍ਰਾਹਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਫ਼ਲਤਾ ਇਹੀਂ ਹੈ ਕਿ ਉਹ ਅਸਫਲਤਾ ਤੋਂ ਨਹੀਂ ਡਰਦੇ ਹਨ। ਜੌਨ ਨੇ ਕਿਹਾ, "ਮੈਂ ਬਹੁਤ ਹੀ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਤੇ ਅੱਜ ਵੀ ਮੈਂ ਆਪਣੇ ਮੁੱਲਾਂ 'ਤੇ ਮਜ਼ਬੂਤੀ ਨਾਲ ਖੜਾ ਹਾਂ।
ਹੋਰ ਪੜ੍ਹੋ: ਫ਼ਿਲਮ ਮਿਸਟਰ ਲੇਲੇ ਤੋਂ ਬਾਹਰ ਹੋਈ ਕਿਆਰਾ, ਹੁਣ ਵਰੁਣ ਨਾਲ ਨਜ਼ਰ ਆ ਸਕਦੀ ਹੈ ਜਾਨ੍ਹਵੀ
ਮੇਰੀ ਸਭ ਤੋਂ ਵੱਡੀ ਸਫ਼ਲਤਾ ਇਹੀ ਹੈ ਕਿ ਮੈਂ ਅਸਫਲਤਾ ਤੋਂ ਨਹੀਂ ਡਰਦਾ ਹਾਂ ਤੇ ਜੇ ਤੁਹਾਨੂੰ ਕਿਸੀ ਚੀਜ਼ ਤੋਂ ਡਰ ਨਹੀਂ ਲਗਦਾ ਹੈ ਤਾਂ ਤੁਸੀਂ ਉਹ ਸਾਰੀਆਂ ਚੀਜ਼ਾਂ ਕਰ ਸਕਦੇ ਹੋ, ਜੋ ਤੁਸੀਂ ਚਾਹੁੰਦੇ ਹੋਂ, ਕਿਉਂਕਿ ਤੁਹਾਨੂੰ ਸਫਲਤਾ ਅਤੇ ਅਸਫਲਤਾ ਬਰਾਬਰ ਮਿਲੇਗੀ। ਇਸ ਲਈ ਅਸਫਲਤਾ ਮੈਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀ ਹੈ।"
ਹੋਰ ਪੜ੍ਹੋ: ਨਿਊਯਾਰਕ ਦੀ ਇੱਕ ਮੈਗਜ਼ੀਨ ਨੇ ਪਦਮਾ ਲਕਸ਼ਮੀ ਨੂੰ ਪ੍ਰਿਅੰਕਾ ਚੋਪੜਾ ਸਮਝ ਕੀਤੀ ਪੋਸਟ
ਅਦਾਕਾਰਾ ਨੇ ਆਪਣਾ ਵਿਚਾਰ ਇੱਕ ਚੈਟ ਸ਼ੋਅ ਦੌਰਾਨ ਸਾਂਝਾ ਕੀਤਾ ਤੇ ਜੌਨ ਨਾਲ ਉਨ੍ਹਾਂ ਦੇ ਪਰਸਲ ਟ੍ਰੇਨਰ ਵਿਨੋਦ ਚੰਨਾ ਵੀ ਮੌਜ਼ੂਦ ਸਨ। ਜੇ ਗੱਲ ਕਰੀਏ ਜੌਨ ਦੇ ਵਰਕ ਫ੍ਰੰਟ ਦੀ ਤਾਂ ਜੌਨ ਨੇ ਇਸ ਸਾਲ ਦੀ ਆਪਣੀ ਆਖਰੀ ਫ਼ਿਲਮ ਪਾਗਲਪੰਤੀ ਵਿੱਚ ਨਜ਼ਰ ਆਏ ਸਨ, ਜਿਸ ਨੂੰ ਦਰਸ਼ਕਾਂ ਦਾ ਮਿਲਵਾ ਹੁੰਗਾਰਾ ਮਿਲਿਆ ਸੀ। ਦਰਅਸਲ, ਫ਼ਿਲਮ ਵਿੱਚ ਜੌਨ ਅਬ੍ਰਾਹਮ, ਅਰਸ਼ਦ ਵਾਰਸੀ ਅਤੇ ਪੁਲਕੀਤ ਸਮਰਤ ਨੂੰ ਉਹ ਵਿਅਕਤੀ ਦਿਖਾਇਆ ਗਿਆ ਹੈ ਜੋ ਦਿਮਾਗ ਦੀ ਘੱਟ ਅਤੇ ਜੀਭ ਦੀ ਜ਼ਿਆਦਾ ਵਰਤੋਂ ਕਰਦੇ ਹਨ।