ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਾਨ ਅਬ੍ਰਾਹਮ ਦੀ ਨਵੀਂ ਫ਼ਿਲਮ 'ਅਟੈਕ' ਦੀ ਰਿਲੀਜ਼ਗ ਤਰੀਕ ਦਾ ਐਲਾਨ ਹੋ ਗਿਆ ਹੈ। ਇਸ ਦੀ ਜਾਣਕਾਰੀ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੰਦਿਆ ਇਸ ਫ਼ਿਲਮ ਦੀ ਸਟਾਰ ਕਾਸਟ ਬਾਰੇ ਵੀ ਦੱਸਿਆ ਹੈ।
ਹੋਰ ਪੜ੍ਹੋ: ਜੌਨ ਅਬਰਾਹਮ ਦੇ ਨਾਲ 'ਪਾਗਲਪੰਤੀ' ਕਰਨ ਨੂੰ ਤਿਆਰ ਉਰਵਸ਼ੀ ਰੌਤੇਲਾ, ਸ਼ੇਅਰ ਕੀਤੀ ਤਸਵੀਰ
ਤਰਨ ਨੇ ਇਸ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ। ਦੱਸ ਦੇਈਏ ਕਿ ਇਹ ਫ਼ਿਲਮ ਅੱਗਲੇ ਸਾਲ ਅਜ਼ਾਦੀ ਦੇ ਇੱਕ ਦਿਨ ਪਹਿਲਾ 14 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਜਾਨ ਨਾਲ ਜੈਕਲਿਨ ਫ਼ਰਨਾਂਡਿਜ਼ ਅਤੇ ਰਕੋਲ ਪ੍ਰੀਤ ਨਜ਼ਰ ਆਉਂਣਗੇ। ਇਸ ਫ਼ਿਲਮ ਨੂੰ ਲਕਸ਼ਯ ਰਾਜ ਅਨੰਦ ਵੱਲੋਂ ਨਿਰਦੇਸ਼ਤਿ ਕੀਤਾ ਜਾਵੇਗਾ।
ਹੋਰ ਪੜ੍ਹੋ: ਇੱਕ ਵੇਲਾ ਸੀ ਜਦੋਂ ਉਦਿਤ ਨਾਰਾਇਣ ਨੂੰ ਮਿਲਦੇ ਸਨ ਗੀਤ ਗਾਉਣ ਦੇ 25 ਪੈਸੇ
ਦੱਸ ਦੇਈਏ ਕਿ ਜਾਨ ਦੀ ਹਾਲ ਹੀ ਵਿੱਚ ਫ਼ਿਲਮ ਪਾਗਲਪੰਤੀ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਰਲਵਾਂ ਹੁੰਗਾਰਾਂ ਮਿਲਿਆ ਹੈ। ਇਸ ਫ਼ਿਲਮ ਦੇ ਡਾਇਰੇਕਟਰ ਅਨੀਜ਼ ਬਜ਼ਮੀ ਹੈ ਤੇ ਫ਼ਿਲਮ ਨੂੰ ਭੂਸ਼ਣ ਕੁਮਾਰ,ਕ੍ਰਿਸ਼ਨ ਕੁਮਾਰ , ਕੁਮਾਰ ਮਨਘੱਟ ਅਤੇ ਅਭਿਸ਼ੇਕ ਪਾਠਕ ਪ੍ਰਡਿਊਸ ਕਰ ਰਹੇ ਹਨ ।