ਸ਼੍ਰੀਦੇਵੀ ਦੀ ਪਹਿਲੀ ਬਰਸੀ 'ਤੇ ਭਾਵੁਕ ਹੋਈ ਜਾਨਵੀ ਕਪੂਰ - jhanvi
ਮਾਂ ਦੀ ਪਹਿਲੀ ਬਰਸੀ 'ਤੇ ਜਾਨਵੀ ਨੇ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਪੋਸਟ ਕੀਤਾ ਹੈ। ਇਕ ਤਸਵੀਰ ਨੂੰ ਸਾਂਝੀ ਕਰਦੇ ਹੋਏ ਜਾਨਵੀ ਲਿਖਦੀ ਹੈ ਕਿ ਮੇਰਾ ਦਿੱਲ ਹਮੇਸ਼ਾ ਭਾਰੀ ਰਹੇਗਾ, ਪਰ ਫ਼ੇਰ ਵੀ ਮੈਂ ਹੱਸਦੀ ਰਹਾਂਗੀ ਕਿਉਂਕਿ ਮੇਰੀ ਮੁਸਕੁਰਾਹਟ ਦੇ ਵਿੱਚ ਤੁਸੀ ਹਮੇਸ਼ਾ ਜ਼ਿੰਦਾ ਹੋ।
ਹੈਦਰਾਬਾਦ: ਬਾਲੀਵੁੱਡ ਦੀ 'ਚਾਂਦਨੀ' ਯਾਨਿ ਕਿ ਸ਼੍ਰੀਦੇਵੀ ਦੀ ਅੱਜ ਪਹਿਲੀ ਬਰਸੀ ਹੈ। ਇਕ ਸਾਲ ਪਹਿਲਾਂ 24 ਫਰਵਰੀ 2018 ਨੂੰ ਦੁਬਈ ਦੇ ਇਕ ਹੋਟਲ ਵਿੱਚ ਬਾਥਟਬ 'ਚ ਕਾਰਡਿਕ ਅਰੈਸਟ ਆਉਣ ਕਾਰਨ ਉਹ ਪਾਣੀ 'ਚ ਡੂਬ ਗਏ ਸਨ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਮਾਂ ਦੀ ਪਹਿਲੀ ਬਰਸੀ 'ਤੇ ਜਾਨਵੀ ਨੇ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਪੋਸਟ ਲਿਖਿਆ ਹੈ। ਆਪਣੇ ਪੋਸਟ 'ਚ ਜਾਨਵੀ ਲਿਖਦੀ ਹੈ ਕਿ ਇਹ ਇਕ ਬਲੈਕ ਐਂਡ ਵਾਇਟ ਫੋਟੋ ਹੈ। ਇਸ ਫੋਟੋ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫੋਟੋ ਜਾਨਵੀ ਦੇ ਬਚਪਨ ਦੀ ਹੈ।
ਇਸ ਫੋਟੋ ਵਿੱਚ ਜਾਨਵੀ ਆਪਣੀ ਮਾਂ ਸ਼੍ਰੀਦੇਵੀ ਦੀ ਗੋਦ ਵਿੱਚ ਬੈਠੀ ਹੋਈ ਹੈ। ਇਹ ਤਸਵੀਰ ਨੂੰ ਸਾਂਝਾਂ ਕਰਦੇ ਹੋਏ ਜਾਨਵੀ ਲਿਖਦੀ ਹੈ ਕਿ ਮੇਰਾ ਦਿਲ ਹਮੇਸ਼ਾ ਭਾਰੀ ਰਹੇਗਾ, ਪਰ ਫ਼ੇਰ ਵੀ ਮੈਂ ਹੱਸਦੀ ਰਹਾਂਗੀ ਕਿਉਂਕਿ ਮੇਰੀ ਮੁਸਕੁਰਾਹਟ ਦੇ ਵਿੱਚ ਮੇਰੀ ਮਾਂ ਹਮੇਸ਼ਾ ਜ਼ਿੰਦਾ ਰਹੇਗੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਸ਼੍ਰੀਦੇਵੀ ਆਪਣੇ ਭਾਂਜੇ ਮੋਹਿਤ ਮਾਰਵਾਹਾ ਦੇ ਵਿਆਹ 'ਤੇ ਦੁਬਈ ਗਈ ਸੀ। ਇਹ ਵਿਆਹ 20 ਫਰਵਰੀ 2018 ਨੂੰ ਸੀ। ਇਸ ਵਿਆਹ ਵਿੱਚ ਜਾਨਵੀ ਨੂੰ ਛੱਡ ਕੇ ਪੂਰਾ ਕਪੂਰ ਪਰਿਵਾਰ ਮੌਜੂਦ ਸੀ, ਕਿਉਂਕਿ ਉਹ ਉਸ ਸਮੇਂ ਆਪਣੀ ਪਹਿਲੀ ਫ਼ਿਲਮ 'ਧੜਕ' ਦੇ ਵਿੱਚ ਮਸਰੂਫ ਸਨ।
ਵਿਆਹ ਦੇ ਫ਼ੰਕਸ਼ਨਸ ਖ਼ਤਮ ਹੋਣ ਤੋਂ ਬਾਅਦ ਸਾਰਾ ਪਰਿਵਾਰ ਭਾਰਤ ਪਰਤ ਆਇਆ ਸੀ ਪਰ ਸ਼੍ਰੀਦੇਵੀ ਤੇ ਬੋਨੀ ਦੁਬਈ 'ਚ ਹੀ ਰੁਕ ਗਏ ਸਨ, ਕਿਉਂਕਿ ਉਨ੍ਹਾਂ ਆਪਣੀ ਬੇਟੀ ਜਾਨਵੀ ਵਾਸਤੇ ਸ਼ੌਪਿੰਗ ਕਰਨੀ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਾਨਵੀ ਆਪਣੀ ਮਾਂ ਨੂੰ ਆਖਰੀ ਵਾਰ ਮਿਲ ਹੀ ਨਹੀਂ ਪਾਈ।