ਪੰਜਾਬ

punjab

ETV Bharat / sitara

ਜਾਨਵੀ ਨਜ਼ਰ ਆਈ ਮਨਾਲੀ ਦੀਆਂ ਵਾਦੀਆਂ 'ਚ - manali

ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਅੱਜ-ਕੱਲ੍ਹ ਮਨਾਲੀ ਦੇ ਵਿੱਚ ਘੁੰਮ ਰਹੀ ਹੈ ਹਾਲ ਹੀ ਦੇ ਵਿੱਚ ਜਾਨਵੀ ਨੇ ਆਪਣੀਆਂ ਇਨਾਂ ਛੁੱਟੀਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਜਨਤਕ ਕੀਤੀਆਂ ਹਨ।

ਫ਼ੋਟੋ

By

Published : Jun 29, 2019, 8:56 AM IST

ਮੁੰਬਈ : ਜਾਨਵੀ ਕਪੂਰ ਜ਼ਲਦ ਹੀ ਫ਼ਿਲਮ "ਰੂਹ ਅਫ਼ਜਾ" ਦੇ ਨਾਲ ਸਿਨੇਮਾ ਘਰਾਂ 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਇਸ ਵੇਲੇ ਜਾਨਵੀ ਸ਼ੂਟਿੰਗ ਤੋਂ ਦੂਰ ਆਪਣੀ ਭੈਣ ਖੁਸ਼ੀ ਦੇ ਨਾਲ ਛੁੱਟੀਆਂ ਮਨਾਉਣ ਹਿੱਲ ਸਟੇਸ਼ਨ ਗਈ ਹੋਈ ਹੈ।

ਦੱਸ ਦਈਏ ਕਿ ਜਾਨਵੀ ਆਪਣੀ ਭੈਣ ਅਤੇ ਦੋਸਤਾਂ ਮਨਾਲੀ ਘੁੰਮ ਰਹੀ ਹੈ। ਇਸ ਛੁੱਟੀ ਦੀਆਂ ਪੋਸਟਾਂ ਉਸ ਨੇ ਇੰਸਟਾਹਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਬਹੁਤ ਜਲਦ ਜਾਨਵੀ ਅਤੇ ਕਾਰਤਿਕ ਆਰਿਅਨ ਫ਼ਿਲਮ ਦੋਸਤਾਨਾ 2 ਦੇ ਵਿੱਚ ਨਜ਼ਰ ਆਉਣਗੇ।
ਜ਼ਿਕਰਏਖ਼ਾਸ ਹੈ ਕਿ ਫ਼ਿਲਮ 'ਦੋਸਤਾਨਾ 2' ਸੰਨ 2008 'ਚ ਰਿਲੀਜ਼ ਹੋਈ ਫ਼ਿਲਮ 'ਦੋਸਤਾਨਾ' ਦਾ ਸੀਕਵਲ ਹੈ।

For All Latest Updates

ABOUT THE AUTHOR

...view details