ਜਾਨ੍ਹਵੀ ਅਤੇ ਇਸ਼ਾਨ ਨੂੰ ਮਿੱਲਿਆ ਦਾਦਾ ਸਾਹੇਬ ਫ਼ਾਲਕੇ ਅਵਾਰਡ - dhadak
ਫ਼ਿਲਮ 'ਧੜਕ' ਰਾਹੀਂ ਬਾਲੀਵੁੱਡ 'ਚ ਡੈਬਯੂ ਕਰਨ ਵਾਲੇ ਜਾਨ੍ਹਵੀ ਅਤੇ ਇਸ਼ਾਨ ਦੋਹਾਂ ਨੂੰ ਦਾਦਾ ਸਾਹੇਬ ਫ਼ਾਲਕੇ ਅਵਾਰਡ ਮਿੱਲਿਆ ਹੈ।
ਮੁੰਬਈ: ਸ਼ਨੀਵਾਰ ਨੂੰ ਮੁੰਬਈ 'ਚ ਦਾਦਾ ਸਾਹੇਬ ਫ਼ਾਲਕੇ ਐਕਸਲੇਂਸ ਅਵਾਰਡ 2019 ਦੀ ਸ਼ੁਰੂਆਤ ਹੋਈ। ਇਸ ਸਮਾਗਮ 'ਚ ਮਰਹੂਮ ਸ਼੍ਰੀਦੇਵੀ ਅਦਾਕਾਰਾ ਦੀ ਬੇਟੀ ਜਾਨ੍ਹਵੀ ਕਪੂਰ ਸਮੇਤ ਕਈ ਦਿੱਗਜ਼ ਕਲਾਕਾਰ ਸਨਮਾਨਿਤ ਕੀਤੇ ਗਏ।
ਜਾਨ੍ਹਵੀ ਕਪੂਰ ਨੂੰ ਫ਼ਿਲਮ 'ਧੜਕ' ਦੇ ਲਈ ਬੇਸਟ ਡੈਬਯੂ ਫ਼ੀਮੇਲ ਦੇ ਅਵਾਰਡ ਨਾਲ ਨਵਾਜ਼ਿਆ ਗਿਆ। ਉੱਥੇ ਹੀ ਇਸ ਫ਼ਿਲਮ ਦੇ ਹੀਰੋ ਇਸ਼ਾਨ ਖੱਟੜ ਨੂੰ ਬੇਸਟ ਡੈਬਯੂ ਮੇਲ ਦਾ ਅਵਾਰਡ ਮਿਲਿਆ।
ਇਸ ਮੌਕੇ ਦੋਵੇਂ ਹੀ ਕਲਾਕਾਰ ਟ੍ਰੇਡਿਸ਼ਨਲ ਅਵਤਾਰ 'ਚ ਵਿਖਾਈ ਦਿੱਤੇ। ਜਾਨ੍ਹਵੀ ਪਿੰਕ ਸਾੜੀ 'ਚ ਸ਼੍ਰੀਦੇਵੀ ਦੀ ਝਲਕ ਦੇ ਰਹੀ ਸੀ। ਉੱਥੇ ਹੀ ਇਸ਼ਾਨ ਵਾਈਟ ਔਟਫ਼ਿਟ 'ਚ ਵੱਧੀਆ ਲੱਗ ਰਹੇ ਸਨ।