ਮੁੰਬਈ: ਮੁੰਬਈ-ਪੁਣੇ ਐਕਸਪ੍ਰੈਸਵੇਅ ਦੇ ਖਾਲਾਪੁਰ ਟੋਲ ਪਲਾਜ਼ਾ 'ਤੇ ਸੜਕੀ ਹਾਦਸਾ ਵਾਪਰਿਆ ਸੀ ਜਿਸ 'ਚ ਸ਼ਬਾਨਾ ਆਜਮੀ ਦੀ ਕਾਰ ਦੀ ਟਰੱਕ ਨਾਲ ਟਕੱਰ ਹੋ ਗਈ ਸੀ ਜਿਸ ਦੌਰਾਨ ਅਦਾਕਾਰਾ ਸ਼ਬਾਨਾ ਆਜਮੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਪਰ ਹੁਣ ਉਨ੍ਹਾਂ ਦੀ ਸਿਹਤ 'ਚ ਕਾਫ਼ੀ ਜ਼ਿਆਦਾ ਸੁਧਾਰ ਹੋਇਆ ਹੈ। ਹਾਲ ਹੀ 'ਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਜਾਵੇਦ ਅਖ਼ਤਰ ਨੇ ਟਵੀਟ ਕੀਤਾ। ਜੋ ਕਿ ਸ਼ੋਸਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ।
ਜਾਵੇਦ ਅਖ਼ਤਰ ਨੇ ਟਵੀਟ ਕਰਦੇ ਲਿਖਿਆ ਕਿ “ਸਾਡਾ ਪਰਿਵਾਰ ਸ਼ਬਾਨਾ ਆਜ਼ਮੀ ਲਈ ਆਏ ਸਾਰੇ ਸੰਦੇਸ਼ਾਂ ਅਤੇ ਪ੍ਰਾਰਥਨਾਵਾਂ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਜਿਆਦਾ ਸੁਧਾਰ ਰਹੀ ਹੈ ਅਤੇ ਉਸ ਨੂੰ ਜਲਦ ਹੀ ਆਮ ਕਮਰੇ ਵਿੱਚ ਭੇਜ ਦਿੱਤਾ ਜਾਵੇਗਾ।"