ਜਾਵੇਦ ਅਖ਼ਤਰ ਨੇ ਸਾਂਝੀ ਕੀਤੀ ਸਾਹਿਰ ਲੁਧਿਆਣਵੀ ਨੂੰ ਲੈਕੇ ਇੱਕ ਯਾਦ - ਸਾਹਿਰ ਲੁਧਿਆਣਵੀ
ਬਾਲੀਵੁੱਡ ਦੇ ਉੱਘੇ ਗੀਤਕਾਰ ਅਤੇ ਸ੍ਰਕੀਨਰਾਇਟਰ ਜਾਵੇਦ ਅਖ਼ਤਰ ਨੇ ਮੁੰਬਈ ਦੇ ਇੱਕ ਇਵੈਂਟ ਦੌਰਾਨ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਜੀਵਨ 'ਤੇ ਕੋਈ ਫ਼ਿਲਮ ਬਣਦੀ ਹੈ ਤਾਂ ਸਿਰਫ਼ ਉਹ ਹੀ ਫ਼ਿਲਮ ਨੂੰ ਲਿੱਖ ਸਕਦੇ ਹਨ।
ਮੁੰਬਈ: ਗੀਤਕਾਰ ਅਤੇ ਸ੍ਰਕੀਨਰਾਇਟਰ ਜਾਵੇਦ ਅਖ਼ਤਰ ਦਾ ਕਹਿਣਾ ਹੈ ਕਿ ਜੇ ਭਾਰਤੀ ਕਵੀ ਸਾਹਿਰ ਲੁਧਿਆਣਵੀ 'ਤੇ ਕੋਈ ਫ਼ਿਲਮ ਲਿਖ ਸਕਦਾ ਹੈ ਤਾਂ ਉਹ ਆਪ ਖ਼ੁਦ ਹਨ। ਮੁੰਬਈ ਦੇ ਇੱਕ ਇਵੈਂਟ ਦੌਰਾਨ ਉਨ੍ਹਾਂ ਕਿਹਾ," ਮੇਰੇ ਨਾਲੋਂ ਜ਼ਿਆਦਾ ਸਾਹਿਰ ਨੂੰ ਚੰਗੇ ਤਰੀਕੇ ਦੇ ਨਾਲ ਕੋਈ ਨਹੀਂ ਜਾਣਦਾ। ਬਾਕੀ ਜੋ ਉਨ੍ਹਾਂ ਨੂੰ ਜਾਣਦੇ ਹਨ , ਉਹ ਹੁਣ ਇਸ ਦੁਨੀਆ 'ਤੇ ਨਹੀਂ ਹਨ।"
ਸਾਹਿਰ ਦੇ ਨਾਲ ਉਨ੍ਹਾਂ ਨੇ ਆਪਣੇ ਸਬੰਧਾਂ 'ਤੇ ਕਿਹਾ,"ਉਹ ਮੇਰੇ ਅੰਕਲ ਸਨ ਅਤੇ ਪਿਤਾ ਜੀ ਦੇ ਦੋਸਤ ਸੀ। ਉਹ ਮੈਨੂੰ ਸਨਮਾਨ ਅਤੇ ਪਿਆਰ ਦੇ ਨਾਲ ਮਿਲਦੇ ਸਨ। ਮੈਂ ਉਨ੍ਹਾਂ ਨਾਲ ਬਹੁਤ ਚੰਗਾ ਸਮਾਂ ਬਤੀਤ ਕੀਤਾ ਹੈ।"
ਦੱਸ ਦਈਏ ਕਿ ਜਦੋਂ ਉਨ੍ਹਾਂ ਤੋਂ ਇਹ ਸਵਾਲ ਕੀਤਾ ਗਿਆ ਵੱਡੇ ਪਰਦੇ 'ਤੇ ਸਾਹਿਰ ਦਾ ਕਿਰਦਾਰ ਕਿਹੜਾ ਅਦਾਕਾਰ ਵਧੀਆ ਨਿਭਾ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਚੰਗਾ ਅਦਾਕਾਰ ਇਹ ਕਿਰਦਾਰ ਨਿਭਾ ਸਕਦਾ ਹੈ।
ਜ਼ਿਕਰਏਖ਼ਾਸ ਹੈ ਕਿ ਅਜਿਹੀ ਚਰਚਾ ਹੈ ਕਿ ਸੰਜੇ ਲੀਲਾ ਭੰਸਾਲੀ ਇੱਕ ਫ਼ਿਲਮ 'ਤੇ ਕੰਮ ਕਰ ਰਹੇ ਹਨ ਜੋ ਸਾਹਿਰ ਲੁਧਿਆਣਵੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ।