ਪੰਜਾਬ

punjab

ETV Bharat / sitara

ਆਇਸ਼ੀ ਘੋਸ਼ ਵਿਰੁੱਧ ਦਰਜ ਹੋਏ ਮਾਮਲੇ 'ਤੇ ਜਾਵੇਦ ਅਖ਼ਤਰ ਨੇ ਕੀਤੀ ਟਿੱਪਣੀ - javed akhtar on JNU issue

ਜੇਐੱਨਯੂ ਵਿਦਿਆਰਥੀ ਪ੍ਰੀਸ਼ਦ ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਵਿਰੁੱਧ ਹੋਈ ਐਫਆਈਆਰ 'ਤੇ ਜਾਵੇਦ ਅਖ਼ਤਰ ਨੇ ਆਪਣੀ ਪ੍ਰਤੀਕਿਰੀਆ ਦਿੱਤੀ ਹੈ। ਜਾਵੇਦ ਅਖ਼ਤਰ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।

Javed Akhtar news
ਫ਼ੋਟੋ

By

Published : Jan 7, 2020, 4:53 PM IST

ਨਵੀਂ ਦਿੱਲੀ: ਜਾਵੇਦ ਅਖ਼ਤਰ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਹਿੰਸਾ ਨੂੰ ਲੈਕੇ ਟਵੀਟ ਕੀਤਾ ਹੈ। ਜਾਵੇਦ ਅਖ਼ਤਰ ਨੇ ਜੇਐੱਨਯੂ ਵਿਦਿਆਰਥੀ ਪ੍ਰੀਸ਼ਦ ਦੀ ਪ੍ਰਧਾਨ ਆਇਸ਼ੀ ਘੋਸ਼ ਵਿਰੁੱਧ ਦਰਜ ਹੋਏ ਮਾਮਲੇ 'ਤੇ ਟਿੱਪਣੀ ਕੀਤੀ ਹੈ।

ਆਇਸ਼ੀ ਘੋਸ਼ 'ਤੇ ਹੋਈ ਐਫਆਈਆਰ ਨੂੰ ਲੈਕੇ ਮਸ਼ਹੂਰ ਲੇਖਕ ਨੇ ਲਿਖਿਆ ਹੈ, "JNUSU ਪ੍ਰਧਾਨ ਦੇ ਵਿਰੁੱਧ ਹੋਈ ਐਫਆਈਆਰ ਪੂਰੀ ਤਰ੍ਹਾਂ ਸਮਝ 'ਚ ਆਉਂਦੀ ਹੈ। ਉਹ ਕਿਸ ਤਰ੍ਹਾਂ ਨਾਲ ਦੇਸ਼ ਪ੍ਰੇਮੀ ਲੋਹੇ ਨੂੰ ਆਪਣੇ ਸਿਰ 'ਤੇ ਖਾਉਣ ਦੀ ਹਿੰਮਤ ਕਰ ਸਕਦੀ ਹੈ। ਇਨ੍ਹਾਂ ਦੇਸ਼ ਵਿਰੋਧੀ ਲੋਕਾਂ ਨੇ ਸਾਡੇ ਗਰੀਬ ਗੁੰਡਿਆਂ ਨੂੰ ਲਾਠੀਆਂ ਢੰਗ ਨਾਲ ਚਲਾਉਣ ਨਹੀਂ ਦਿੱਤੀਆਂ।" ਵਰਣਨਯੋਗ ਹੈ ਕਿ ਜੇਐੱਨਯੂ ਵਿੱਚ ਹਿੰਸਾ ਤੋਂ ਇੱਕ ਦਿਨ ਪਹਿਲਾਂ, ਆਇਸ਼ੀ ਘੋਸ਼ ਅਤੇ 19 ਹੋਰ ਲੋਕਾਂ ਖ਼ਿਲਾਫ਼ ਯੂਨੀਵਰਸਿਟੀ ਦੇ ਸਰਵਰ ਕਮਰੇ ਵਿਚ ਤੋੜ-ਫੁੱਟ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿੱਛਲੇ ਐਤਵਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਵਿੱਚ ਆਇਸ਼ੀ ਘੋਸ਼ ਸਮੇਤ 34 ਲੋਕ ਜ਼ਖਮੀ ਹੋਏ ਸਨ, ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਸਨ।

ABOUT THE AUTHOR

...view details