ਪੰਜਾਬ

punjab

ETV Bharat / sitara

ਜਲਦ ਹੀ ਜੱਸੀ ਗਿੱਲ ਬਾਲੀਵੁੱਡ 'ਚ ਪਾਉਣਗੇ ਪੰਗਾ - kangana ranaut

ਪਾਲੀਵੁੱਡ ਕਰ ਰਿਹਾ ਹੈ ਬਾਲੀਵੁੱਡ 'ਤੇ ਕਬਜ਼ਾ। ਬਾਲੀਵੁੱਡ ਵਿੱਚ ਗੀਤਾਂ ਤੋਂ ਬਾਅਦ ਅਦਾਕਾਰੀ ਕਰ ਨਜ਼ਰ ਆਉਣਗੇ ਜੱਸੀ ਗਿੱਲ।

ਫ਼ੋਟੋ

By

Published : Jul 15, 2019, 3:00 PM IST

ਮੁੰਬਈ : ਪਾਲੀਵੁੱਡ ਦਾ ਬਾਲੀਵੁੱਡ ਵਿੱਚ ਮਸਾਲਾ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਹੈ। ਇਸ ਸਾਲ ਵੀ ਪਾਲੀਵੁੱਡ ਦੇ ਕਿਊਟ ਮੰਨੇ ਜਾਣ ਵਾਲੇ ਗਇਕ ਅਤੇ ਅਦਾਕਾਰ ਜੱਸੀ ਗਿੱਲ ਜਲਦ ਇੱਕ ਹੋਰ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਾਂਅ ਦੀ ਜੇ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਨਾਮ ਕਾਫ਼ੀ "ਪੰਗੇ" ਪਾ ਸਕਦਾ ਹੈ। ਦਰਅਸਲ ਜੱਸੀ ਗਿੱਲ ਦੀ ਇਸ ਫ਼ਿਲਮ ਦਾ ਨਾਂਅ ਹੀ #panga ਹੈ।

ਇਸ ਫ਼ਿਲਮ ਦੀ ਤਿਆਰੀ ਜੱਸੀ ਪਿਛਲੇ ਸਾਲ ਤੋਂ ਕਰ ਰਹੇ ਸਨ। ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਜਿਸ ਬਾਰੇ ਜੱਸੀ ਗਿੱਲ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਵਿੱਚ ਵਿਵਾਦਾਂ 'ਚ ਰਹਿਣ ਵਾਲੀ ਕੰਗਨਾ ਰਣੌਤ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ ਜੋ ਕਿ ਇੱਕ ਨੈਸ਼ਨਲ ਕੱਬਡੀ ਖਿਡਾਰਣ ਦਾ ਕਿਰਦਾਰ ਅਦਾ ਕਰੇਗੀ। ਇਸ ਫ਼ਿਲਮ ਨੂੰ ਅਸ਼ਵਿਨੀ ਅਇਅਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।

ਜ਼ਿਕਰੇਖ਼ਾਸ ਹੈ ਕਿ ਕੰਗਨਾ ਦੀ ਪਿਛਲੀ ਫ਼ਿਲਮ 'ਜੱਜਮੈਂਟਲ ਹੈ ਕਿਆ' ਦੇ ਵਿਵਾਦਾਂ ਤੋਂ ਬਾਅਦ ਕੰਗਨਾ ਇਸ ਫ਼ਿਲਮ ਨੂੰ ਕਿਸ ਤਰੀਕੇ ਨਾਲ ਸੰਭਾਲੇਗੀ ਇਹ ਦੇਖਣਯੋਗ ਹੋਵੇਗਾ।

ABOUT THE AUTHOR

...view details