ਚੰਡੀਗੜ੍ਹ: ਪੰਜਾਬੀ ਗਾਇਕ ਐਮੀ ਵਿਰਕ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਭਰ ਮਸ਼ਹੂਰ ਹਨ। ਹੁਣ ਚੜ੍ਹਦੇ ਪੰਜਾਬ ਦੇ ਕਲਾਕਾਰ ਲਹਿੰਦੇ ਪੰਜਾਬ ਦੇ ਲੋਕਾਂ ਦਾ ਦਿਲਾਂ 'ਤੇ ਛਾਏ ਹੋਏ ਹਨ। ਇਸ ਦੀ ਜਾਣਕਾਰੀ ਮਸ਼ਹੂਰ ਲੇਖਕ ਤੇ ਨਾਮੀ ਨਿਰਦੇਸ਼ਕ ਜਗਦੀਪ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਇੱਕ ਫ਼ੋਟੋ ਸਾਂਝੀ ਕਰ ਦਿੱਤੀ ਹੈ, ਜੋ ਕਿ ਫ਼ੋਟੋ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ।
ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਸਾਂਝਾ ਕੀਤਾ ਫ਼ਿਲਮ 'ਰਾਧੇ' ਦੇ ਪਹਿਲੇ ਦਿਨ ਦਾ ਸ਼ੂਟ
ਇਹ ਫ਼ੋਟੋ ਕਿਸੇ ਹੋਰ ਦੀ ਨਹੀਂ ਸਗੋਂ ਐਮੀ ਵਿਰਕ ਦੀ ਹੈ। ਇਸ ਤਸਵੀਰ ਨੂੰ ਦੇਖ ਭੁਲੇਖਾ ਪੈਂਦਾ ਹੈ ਕਿ ਇਹ ਭਾਰਤ ਦੀ ਹੈ, ਪਰ ਧਿਆਨ ਨਾਲ ਦੇਖਣ ਤੋਂ ਪਤਾ ਚੱਲਦਾ ਹੈ, ਕਿ ਇਹ ਤਸਵੀਰ ਭਾਰਤ ਦੀ ਨਹੀਂ ਸਗੋਂ ਪਾਕਿਸਤਾਨ ਦੀ ਹੈ। ਚੜ੍ਹਦੇ ਪੰਜਾਬ ‘ਚ ਅਕਸਰ ਦੇਖਿਆ ਜਾਂਦਾ ਹੈ ਕਿ ਦੁਕਾਨਾਂ ਅੱਗੇ ਕਲਾਕਾਰਾਂ ਦੀਆਂ ਤਸਵੀਰਾਂ ਲਗਾਈਆਂ ਹੁੰਦੀਆਂ ਹਨ, ਪਰ ਹੁਣ ਇਹ ਨਜ਼ਾਰਾ ਪਾਕਿਸਤਾਨ ਦੇ ਪੰਜਾਬ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਪੜ੍ਹੋ:ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਇੱਕ ਵੀਡੀਓ, ਬੱਚਿਆ ਨਾਲ ਖੇਡਦੇ ਹੋਏ ਨਜ਼ਰ ਆਏ
ਜਗਦੀਪ ਸਿੱਧੂ ਨੇ ਇਸ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ,”ਧੰਨਵਾਦ ਜੱਸੀ ਸੰਘਾ ਇਸ ਕਲਿੱਕ ਲਈ, ਨਨਕਾਣਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਸਾਹਮਣੇ ਦੇ ਇੱਕ ਦੁਕਾਨ ‘ਚ ਲੱਗੀ ਸਾਡੇ ਆਲੇ ਐਮੀ ਵਿਰਕ ਦੀ ਤਸਵੀਰ ਬਹੁਤ ਕੁਝ ਕਹਿ ਜਾਂਦੀ ਹੈ,ਵਟਵਾਰਾ ਹਿੰਦੁਸਤਾਨ ਪਾਕਿਸਤਾਨ ਦਾ ਹੋਇਆ ਪਰ ਪੰਜਾਬ ਦਾ ਨਹੀਂ”। ਇਸ ਤੋਂ ਸਾਬਤ ਹੁੰਦਾ ਹੈ ਕਿ ਦੋਹਾਂ ਪੰਜਾਬ ਦੇ ਜਿਸਮ ਅੱਲਗ ਨੇ ਪਰ ਰੂਹ ਇੱਕ।