ਚੰਡੀਗੜ੍ਹ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੀਤੇ ਦਿਨੀਂ ਪਹਿਲਾ ਆਪਣੇ ਪਰਿਵਾਰ ਸਣੇ ਭਾਰਤ ਦੌਰੇ 'ਤੇ ਆਏ ਹੋਏ ਸਨ। ਇਸ ਦੌਰਾਨ ਟਰੰਪ ਪਰਿਵਾਰ ਨੇ ਤਾਜ ਮਹਿਲ ਦੇ ਦੀਦਾਰ ਕੀਤੇ। ਟਰੰਪ ਪਰਿਵਾਰ ਨੇ ਤਾਜ ਮਹਿਲ 'ਚ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ।
ਡੋਨਾਲਡ ਟਰੰਪ ਦੀ ਧੀਅ ਇਵਾਂਕਾ ਟਰੰਪ ਨੇ ਤਾਜ ਦੇ ਸਾਹਮਣੇ ਬਹੁਤ ਸਾਰੀਆਂ ਤਸਵੀਰਾਂ ਵੀ ਕਲਿੱਕ ਕੀਤੀਆਂ ਸਨ, ਜਿਸ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਇੱਕ ਮਜ਼ਾਕਿਆ ਅੰਦਾਜ 'ਚ ਪੇਸ਼ ਕੀਤਾ
ਦਿਲਜੀਤ ਦੋਸਾਂਝ ਨੇ ਟਵੀਟ ਕਰ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਮੈਂ ਅਤੇ ਇਵਾਂਕਾ... ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹਿਲ ਜਾਣਾ... ਤਾਜ ਮਹਿਲ ਜਾਣਾ... ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।" ਇਸ ਤਸਵੀਰ ਨੂੰ ਪੋਸਟ ਕਰਦੇ ਸਾਰ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਦਿਲਜੀਤ ਦੇ ਪ੍ਰਸ਼ਸਕਾਂ ਵੱਲੋਂ ਇਸ 'ਤੇ ਪ੍ਰਤੀਕ੍ਰਿਆ ਦਿੱਤੀਆਂ ਜਾ ਰਹੀਆਂ ਹਨ।