ਪੰਜਾਬ

punjab

ETV Bharat / sitara

ਵਿਆਹ ਕਰਵਾਉਣਗੇ ਅਲੀ ਅਤੇ ਰਿਚਾ, ਵਿਆਹ ਰਜਿਸਟਰ ਕਰਵਾਉਣ ਲਈ ਦਿੱਤੀ ਅਰਜੀ - ਅਦਾਕਾਰਾ ਰਿਚਾ ਚੱਡਾ

ਰਿਚਾ ਚੱਡਾ ਅਤੇ ਅਲੀ ਫ਼ੈਜਲ ਦੇ ਰਿਲੈਸ਼ਨਸ਼ਿਪ ਦੀਆਂ ਖ਼ਬਰਾਂ ਅਕਸਰ ਚਰਚਾ ਦਾ ਵਿਸ਼ਾ ਰਹਿੰਦੀਆਂ ਹੀ ਹਨ। ਹੁਣ ਦੋਵੇਂ ਕਲਾਕਾਰਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਨੇ ਵਿਆਹ ਰਜਿਸਟਰ ਕਰਵਾਉਣ ਲਈ ਅਰਜੀ ਵੀ ਦੇ ਦਿੱਤੀ ਹੈ।

Ali Fazel and Richa Chadha
ਫ਼ੋਟੋ

By

Published : Feb 28, 2020, 1:21 PM IST

ਮੁੰਬਈ:ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਅਤੇ ਅਦਾਕਾਰ ਅਲੀ ਫ਼ੈਜਲ ਲੰਬੇਂ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਆਖ਼ਿਰਕਾਰ ਹੁਣ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਵੇਂ ਅਪ੍ਰੈਲ ਦੇ ਅਖ਼ੀਰ 'ਚ ਵਿਆਹ ਕਰਵਾ ਸਕਦੇ ਹਨ। ਅਦਾਕਾਰਿਆਂ ਦੇ ਬੁਲਾਰਿਆਂ ਮੁਤਾਬਕ ਦੋਵਾਂ ਨੇ ਇੱਕ ਅਦਾਲਤ 'ਚ ਵਿਆਹ ਰਜਿਸਟਰ ਕਰਵਾਉਣ ਲਈ ਅਰਜ਼ੀ ਦਿੱਤੀ ਹੈ।

ਇਹ ਵੀ ਪੜ੍ਹੋ: ਨਿਕ ਜੋਨਸ ਦਾ ਟ੍ਰੋਲਸ ਨੂੰ ਕਰਾਰਾ ਜਵਾਬ

ਰਿਚਾ ਅਤੇ ਅਲੀ, ਜਿਨ੍ਹਾਂ ਨੇ ਫ਼ਿਲਮ "ਫੁਕਰੇ" 'ਚ ਇੱਕਠੇ ਕੰਮ ਕੀਤਾ ਸੀ, ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਉਹ ਡੈਟਿੰਗ ਕਰ ਰਹੇ ਹਨ।

ਦੋਹਾਂ ਕਲਾਕਾਰਾਂ ਦੇ ਡੈਟਿੰਗ ਦੀਆਂ ਖ਼ਬਰਾਂ ਕਾਫ਼ੀ ਲੰਬੇਂ ਸਮੇਂ ਤੋਂ ਸੁਰਖੀਆਂ ਵਿੱਚ ਹਨ।

ਰਿਚਾ ਅਤੇ ਅਲੀ ਦੀ ਪਹਿਲੀ ਮੁਲਾਕਾਤ 2012 'ਚ ਫੁਕਰੇ ਦੇ ਸੈੱਟ 'ਤੇ ਹੋਈ ਸੀ। ਉਸ ਵੇਲੇ ਤੋਂ ਦੋਵੇਂ ਇੱਕਠੇ ਹਨ। ਅਲੀ ਅਤੇ ਰਿਚਾ ਨੇ 2015 'ਚ ਡੇਟ ਕਰਨ ਦਾ ਫ਼ੈਸਲਾ ਕੀਤਾ ਅਤੇ 2017 ਵਿੱਚ ਆਪਣਾ ਰਿਸ਼ਤਾ ਪਬਲਿਕ ਕੀਤਾ।

ABOUT THE AUTHOR

...view details