ਮੁੰਬਈ: ਅਦਾਕਾਰਾ ਰਵੀਨਾ ਟੰਡਨ 'ਕੇਜੀਐਫ 2' ਦੇ ਨਾਲ ਫ਼ਿਲਮਾਂ 'ਚ ਆਪਣੀ ਵਾਪਸੀ ਲਈ ਤਿਆਰ ਹੈ। ਨਿਰਦੇਸ਼ਕ ਪ੍ਰਸ਼ਾਂਤ ਨੀਲ, ਜੋ ਐਕਸ਼ਨ ਡਰਾਮਾ ਫ਼ਿਲਮ 'ਕੇਜੀਐਫ' ਦੇ ਦੂਜੇ ਭਾਗ ਦੀ ਸ਼ੂਟਿੰਗ ਕਰ ਰਹੇ ਹਨ, ਉਨ੍ਹਾਂ ਨੇ ਐਤਵਾਰ ਨੂੰ ਟਵੀਟਰ 'ਤੇ ਰਵੀਨਾ ਨੂੰ ਫ਼ਿਲਮ ਦੇ ਕਲਾਕਾਰਾਂ 'ਚ ਸ਼ਾਮਿਲ ਕਰਨ ਦੀ ਗੱਲ ਕਹੀ ਹੈ। ਪ੍ਰਸ਼ਾਂਤ ਦੇ ਟਵੀਟ ਦੇ ਮੁਤਾਬਕ ਰਵੀਨਾ ਪ੍ਰੋਜੈਕਟ ਵਿੱਚ ਰਾਮਿਕਾ ਸੇਨ ਦੀ ਭੂਮਿਕਾ ਅਦਾ ਕਰੇਗੀ। ਅਦਾਕਾਰ ਸੰਜੇ ਦੱਤ ਵੀ ਫ਼ਿਲਮ ਦਾ ਹਿੱਸਾ ਹਨ।
ਫ਼ਿਲਮਾਂ 'ਚ ਵਾਪਸੀ ਕਰ ਰਹੀ ਹੈ ਰਵੀਨਾ ਟੰਡਨ - ਕੇਜੀਐਫ ਚੈਪਟਰ 2
'ਕੇਜੀਐਫ' ਚੈਪਟਰ 2 ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਦਾਕਾਰਾ ਰਵੀਨਾ ਟੰਡਨ ਫ਼ਿਲਮ ਦੀ ਕਾਸਟ ਵਿੱਚ ਸ਼ਾਮਲ ਹੋਵੇਗੀ। ਇਸ ਫ਼ਿਲਮ ਵਿੱਚ ਅਦਾਕਾਰ ਸੰਜੇ ਦੱਤ ਵੀ ਮੁੱਖ ਕਿਰਦਾਰ ਨਿਭਾ ਰਹੇ ਹਨ।
ਫ਼ੋਟੋ
ਫ਼ਿਲਮ ਦੇ ਟੀਜ਼ਰ ਲਾਂਚ 'ਤੇ ਸੰਜੇ ਦੱਤ ਨੂੰ ਕਿਰਦਾਰ ਬਾਰੇ ਪੁਛਿੱਆ ਗਿਆ ਤਾਂ ਅਦਾਕਾਰ ਨੇ ਦੱਸਿਆ ਕਿ ਅਧੀਰਾ ਦਾ ਕਿਰਦਾਰ ਖ਼ਤਰਨਾਕ ਹੈ ਅਤੇ ਉਹ ਇਸ ਤਰ੍ਹਾਂ ਦੇ ਕਿਰਦਾਰਾਂ ਦੀ ਤਲਾਸ਼ 'ਚ ਰਹਿੰਦੇ ਹਨ। ਦੱਸਦਈਏ ਕਿ 'ਕੇਜੀਐਫ 2' ਇੱਕ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਮਾਫੀਆ ਵਿਸ਼ੇ ਦੇ ਆਲੇ-ਦੌਆਲੇ ਘੁੰਮਦੀ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋਣ ਵਾਲੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕੁਝ ਮਹੀਨਿਆਂ 'ਚ ਪੂਰੀ ਹੋ ਜਾਵੇਗੀ।