ਪੰਜਾਬ

punjab

ETV Bharat / sitara

ਤਬੀਅਤ ਖ਼ਰਾਬ ਹੋਣ ਕਾਰਨ ਆਈਸੀਯੂ 'ਚ ਭਰਤੀ ਹੋਏ ਇਰਫ਼ਾਨ ਖ਼ਾਨ - ਇਰਫ਼ਾਨ ਖ਼ਾਨ ਆਈਸੀਯੂ 'ਚ ਭਰਤੀ

ਅਦਾਕਾਰ ਇਰਫ਼ਾਨ ਖ਼ਾਨ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਤੇ ਦੋਵੇ ਬੱਚੇ ਉਨ੍ਹਾਂ ਦੇ ਨਾਲ ਹਨ।

Irrfan Khan hospitalised after actor health deteriorates
ਫ਼ੋਟੋ

By

Published : Apr 28, 2020, 7:41 PM IST

ਮੁੰਬਈ: ਅਦਾਕਾਰ ਇਰਫ਼ਾਨ ਖ਼ਾਨ ਨੂੰ ਇੱਕ ਵਾਰ ਫਿਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੇਸ਼ ਭਰ ਵਿੱਚ ਲੱਗੇ ਲੌਕਡਾਊਨ ਦੌਰਾਨ ਖ਼ਬਰਾਂ ਆ ਰਹੀਆਂ ਹਨ, ਕਿ ਅਦਾਕਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਅਦਾਕਾਰ ਦੀ ਹਾਲਤ ਅਚਾਨਕ ਵਿਗੜੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੈਡੀਕਲ ਜਾਂਚ-ਪਰਖ ਦੀ ਜ਼ਰੂਰਤ ਹੈ। ਮੀਡੀਆ ਰਿਪੋਰਟ ਦੇ ਮੁਤਾਬਕ 53 ਸਾਲ ਦੇ ਅਦਾਕਾਰ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਤੇ ਦੋਵੇ ਬੱਚੇ ਉਨ੍ਹਾਂ ਦੇ ਨਾਲ ਹਨ।

ਅਦਾਕਾਰ ਦੀ ਤਬੀਅਤ ਉਦੋਂ ਤੋਂ ਖ਼ਰਾਬ ਹੈ, ਜਦੋਂ ਤੋਂ ਉਹ ਆਪਣੇ ਟਿਊਮਰ ਦਾ ਇਲਾਜ਼ ਕਰਵਾ ਕੇ ਵਾਪਸ ਆਏ ਤੇ ਕੁਝ ਸਮੇਂ ਤੱਕ ਮੈਡੀਕਲ ਟੀਮ ਦੀ ਨਿਗਰਾਨੀ ਹੇਠਾਂ ਰਹੇ ਸੀ।

ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰ ਦੀ ਮਾਂ ਦਾ ਦੇਹਾਂਤ ਹੋਇਆ ਸੀ। ਅਦਕਾਰਾ ਦੀ ਮਾਂ ਦਾ ਦੇਹਾਂਤ ਬੀਤੇ ਸ਼ਨੀਵਾਰ ਜੈਪੁਰ ਵਿੱਚ ਹੋਇਆ ਸੀ। ਹਾਲਾਂਕਿ ਲੌਕਡਾਊਨ ਦੇ ਚਲਦਿਆਂ ਇਰਫ਼ਾਨ ਆਪਣੀ ਮਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਨਹੀਂ ਹੋ ਸਕੇ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਕਾਲ ਕਰ ਆਪਣੀ ਮਾਂ ਨੂੰ ਆਖ਼ਰੀ ਵਾਰ ਦੇਖਿਆ ਸੀ।

ABOUT THE AUTHOR

...view details