ਕ੍ਰਿਕਟ ਖੇਡਦੇ ਹੋਏ ਨਜ਼ਰ ਆਏ ਇਰਫ਼ਾਨ - cricket
ਨਿਰਦੇਸ਼ਨ ਹੋਮੀ ਅਦਜ਼ਾਨਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਅਦਾਕਾਰ ਇਰਫ਼ਾਨ ਖ਼ਾਨ ਦੀ ਤਸਵੀਰ ਸਾਂਝੀ ਕੀਤੀ ਹੈ।
ਡਿਜ਼ਾਈਨ ਫ਼ੋਟੋ
ਮੁੰਬਈ: ਅਦਾਕਾਰ ਇਰਫ਼ਾਨ ਖ਼ਾਨ ਅੱਜ-ਕੱਲ੍ਹ ਆਪਣੀ ਫ਼ਿਲਮ 'ਅੰਗਰੇਜ਼ੀ ਮੀਡੀਅਮ' ਨੂੰ ਲੈ ਕੇ ਚਰਚਾ ਦੇ ਵਿੱਚ ਹਨ। ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਨਾਲ ਲੱੜ ਕੇ ਵਾਪਿਸ ਪਰਤੇ ਇਰਫ਼ਾਨ ਇਸ ਵੇਲੇ ਫ਼ਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ 'ਚ ਮਸ਼ਰੂਫ਼ ਹਨ। ਇਹ ਫ਼ਿਲਮ 'ਹਿੰਦੀ ਮੀਡੀਅਮ' ਦਾ ਸੀਕਵਲ ਹੈ।
ਸ਼ੂਟਿੰਗ ਵੇਲੇ ਇਰਫ਼ਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਉਹ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਵੇਖ ਕੇ ਇਰਫ਼ਾਨ ਦੇ ਫੈਨਜ਼ ਖੁਸ਼ ਹਨ।