ਇੱਕਠੇ ਨਜ਼ਰ ਆਉਣਗੇ ਇਰਫ਼ਾਨ ਖ਼ਾਨ ਅਤੇ ਕਰੀਨਾ - hindi medium 2
ਹਿੰਦੀ ਮੀਡੀਅਮ 2 ਜਿਸ ਦਾ ਨਾਂਅ ਇੰਗਲਿਸ਼ ਮੀਡੀਅਮ ਰੱਖਿਆ ਗਿਆ ਸੀ, 'ਚ ਕਰੀਨਾ ਕਪੂਰ ਦੇ ਹੋਣ ਦੀ ਖ਼ਬਰ ਆ ਰਹੀ ਹੈ।
![ਇੱਕਠੇ ਨਜ਼ਰ ਆਉਣਗੇ ਇਰਫ਼ਾਨ ਖ਼ਾਨ ਅਤੇ ਕਰੀਨਾ](https://etvbharatimages.akamaized.net/etvbharat/images/768-512-2873285-thumbnail-3x2-kareena.jpg)
ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅੱਜਕੱਲ੍ਹ ਫ਼ਿਲਮ 'ਗੁਡ ਨਿਊਂਜ਼' ਦੀ ਸ਼ੂਟਿੰਗ 'ਚ ਮਸ਼ਰੂਫ਼ ਹਨ। ਇਸ ਫ਼ਿਲਮ ਵਿੱਚ ਕਾਇਰਾ ਅਡਵਾਨੀ ਅਤੇ ਦਿਲਜੀਤ ਦੋਸਾਂਝ ਵੀ ਸ਼ਾਮਲ ਹਨ । ਹੁਣ ਖ਼ਬਰ ਇਹ ਆ ਰਹੀ ਹੈ ਕਿ ਕਰੀਨਾ ਨੇ ਫ਼ਿਲਮ 'ਹਿੰਦੀ ਮੀਡੀਅਮ 2' ਸਾਈਨ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਹਿੰਦੀ ਮੀਡੀਅਮ 2 ਦਾ ਨਾਂਅ ਇਸ ਵਾਰ ਇੰਗਲਿਸ਼ ਮੀਡੀਅਮ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫ਼ਿਲਮ 'ਚ ਕਰੀਨਾ ਪੁਲਿਸ ਅਫ਼ਸਰ ਦਾ ਕਿਰਦਾਰ ਅਦਾ ਕਰੇਗੀ। ਇਸ ਤਰ੍ਹਾਂ ਦਾ ਰੋਲ ਕਰੀਨਾ ਆਪਣੇ 19 ਸਾਲਾਂ ਦੇ ਕੈਰੀਅਰ 'ਚ ਪਹਿਲੀ ਵਾਰੀ ਕਰ ਰਹੀ ਹੈ। ਇਸ ਰੋਲ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਤ ਹਨ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਕਰੀਨਾ ਨਵੰਬਰ ਤੱਕ ਖ਼ਤਮ ਕਰਨਾ ਚਾਹੁੰਦੇ ਹਨ। ਉਸ ਤੋਂ ਬਾਅਦ ਉਹ ਕਰਨ ਜੋਹਰ ਦੀ ਪੀਰੀਅਡ ਫ਼ਿਲਮ 'ਤਖ਼ਤ' ਦੀ ਸ਼ੂਟਿੰਗ ਸ਼ੁਰੂ ਕਰਨਗੇ।