ਮੁੰਬਈ: ਇੰਡੋਨੇਸ਼ੀਅਨ ਅਦਾਕਾਰ ਮੁਹੰਮਦ ਖ਼ਾਨ ਨੇ 2019 ਸਿਟ੍ਰਾ ਅਵਾਰਡਸ 'ਚ ਮਿਲੇ ਆਪਣੇ ਅਵਾਰਡ ਨੂੰ ਬਾਲੀਵੁੱਡ ਦੇ ਕਿੰਗ ਖ਼ਾਨ ਨੂੰ ਸਮਰਪਿਤ ਕੀਤਾ ਹੈ। ਹਾਲ ਹੀ ਵਿੱਚ ਹੋਏ ਅਵਾਰਡ ਸਮਾਰੋਹ ਵੇਲੇ ਮਹੁੰਮਦ ਨੂੰ ਪਿਯਾਲਾ ਸਿਟ੍ਰਾ ਬੈਸਟ ਅਦਾਕਾਰ ਇਨ ਲੀਡਿੰਗ ਰੋਲ ਦਾ ਪੁਰਸਕਾਰ ਮਿਲਿਆ।
ਇੰਡੋਨੇਸ਼ੀਅਨ ਅਦਾਕਾਰ ਨੇ ਸ਼ਾਹਰੁਖ ਨੂੰ ਕੀਤਾ ਆਪਣਾ ਵਾਰਡ ਸਮਰਪਿਤ, SRK ਨੇ ਦਿੱਤੀਆਂ ਮੁਬਾਰਕਾਂ - ਇੰਡੋਨੇਸ਼ੀਅਨ ਅਦਾਕਾਰ ਮੁਹੰਮਦ ਖ਼ਾਨ
ਸ਼ਾਹਰੁਖ ਖ਼ਾਨ ਦੀ ਫ਼ੈਨ ਫੋਲੋਇੰਗ ਬਾਰੇ ਤਾਂ ਹਰ ਕੋਈ ਜਾਣਦਾ ਹੈ, ਹਾਲ ਹੀ ਵਿੱਚ ਇੰਡੋਨੇਸ਼ੀਅਨ ਅਦਾਕਾਰ ਮੁਹੰਮਦ ਖ਼ਾਨ ਨੇ ਆਪਣਾ ਬੈਸਟ ਐਕਟਰ ਅਵਾਰਡ ਸ਼ਾਹਰੁਖ ਖ਼ਾਨ ਨੂੰ ਸਮਰਪਿਤ ਕੀਤਾ ਹੈ।
ਇਸ ਮੌਕੇ ਅਦਾਕਾਰ ਮਹੁੰਮਦ ਨੇ ਸ਼ਾਹਰੁਖ਼ ਖ਼ਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਦਾਕਾਰ ਬਣਨ ਦੀ ਪ੍ਰੇਰਣਾ ਕਿੰਗ ਖ਼ਾਨ ਦੀਆਂ ਫ਼ਿਲਮਾਂ ਨੂੰ ਵੇਖ ਕੇ ਹਾਸਿਲ ਕੀਤੀ ਸੀ। ਅਦਾਕਾਰ ਨੇ ਸ਼ਾਹਰੁਖ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਆਪਣੀ ਸਪੀਚ ਦੇ ਵਿਚਕਾਰ ਹਿੰਦੀ ਵੀ ਬੋਲੀ।
ਅਦਾਕਾਰ ਨੇ ਆਪਣੀ ਸਪੀਚ ਵਿੱਚ ਕਿਹਾ, 'ਮੈਂ ਸਿਰਫ਼ ਕਿੰਗ ਖ਼ਾਨ ਦਾ ਧੰਨਵਾਦ ਕਰਦਾ ਹਾਂ। ਸ਼ਾਹਰੁਖ ਖ਼ਾਨ, ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ, ਸ਼ਾਹਰੁਖ ਜੀ, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ, ਮੈਨੂੰ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਅਸਲ ਵਿੱਚ ਤੁਸੀਂ ਹੀ ਉਹ ਕਾਰਨ ਹੋ ਜਿਸ ਕਾਰਨ ਮੈਂ ਅਦਾਕਾਰ ਬਣਨਾ ਚਾਹੁੰਦਾ ਸੀ, ਜਦੋਂ ਮੈਂ 10 ਸਾਲ ਦਾ ਸੀ ਤਾਂ ਮੈਂ ਪ੍ਰੇਰਣਾ ਤੁਹਾਡੇ ਤੋਂ ਲਈ ਸੀ। ਅੱਜ ਇਹ ਅਵਾਰਡ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਇੱਕ ਦਿਨ ਤੁਹਾਨੂੰ ਮਿਲ ਸਕਾਂ।"
ਦੱਸ ਦਈਏ ਕਿ ਸਟੇਜ ਤੋਂ ਜਾਣ ਤੋਂ ਪਹਿਲਾਂ ਅਦਾਕਾਰ ਨੇ ਐਸਆਰਕੇ ਦੀ 1998 ਦੀ ਫ਼ਿਲਮ 'ਡੂਪਲੀਕੇਟ' ਦਾ ਹਿੱਟ ਗੀਤ 'ਮੇਰੇ ਮਹਿਬੂਬ ਮੇਰੇ ਸਨਮ' ਵੀ ਗਾਇਆ।
ਅਦਾਕਾਰ ਮੁਹੰਮਦ ਖ਼ਾਨ ਦੀ ਇਸ ਵੀਡੀਓ ਨੂੰ ਕਿੰਗ ਖ਼ਾਨ ਨੇ ਸਾਂਝਾ ਕਰਦੇ ਹੋਏ ਲਿਖਿਆ," ਮੈਂ ਤੁਹਾਡੀ ਕਾਮਯਾਬੀ ਤੋਂ ਬਹੁਤ ਖੁਸ਼ ਹਾਂ। ਤੁਹਾਨੂੰ ਛੇਤੀ ਮਿਲਾਂਗਾਂ। ਚੰਗੀ ਜ਼ਿੰਦਗੀ ਹੋਵੇ ਤੁਹਾਡੀ ਅਤੇ ਅਦਾਕਾਰ ਦੀ ਤਰ੍ਹਾਂ ਮਹਿਸੂਸ ਕਰਦੇ ਰਹੋ ਅਤੇ ਸਭ ਨੂੰ ਮੇਰੀ ਨਜ਼ਰ ਵਿੱਚ ਇਹ ਵੀਡੀਓ ਲੈਕੇ ਆਉਣ ਲਈ ਧੰਨਵਾਦ।"
ਅਦਾਕਾਰ ਮੁਹੰਮਦ ਖ਼ਾਨ ਹੀ ਨਹੀਂ ਬਲਕਿ ਰਾਜਕੁਮਾਰ ਰਾਓ ਅਤੇ ਰਣਵੀਰ ਸਿੰਘ ਵੀ ਸ਼ਾਹਰੁਖ ਖ਼ਾਨ ਨੂੰ ਆਪਣੀ ਪ੍ਰੇਰਣਾ ਮੰਨਦੇ ਹਨ।