ਮੁੰਬਈ: 'ਪੰਗਾ' ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਕੰਗਣਾ ਰਨੌਤ ਨੇ ਵਕੀਲ ਇੰਦਰਾ ਜੈਸਿੰਗ ਦੀ ਗੱਲ 'ਤੇ ਆਪਣੀ ਰਾਏ ਸਾਂਝੀ ਕੀਤੀ। ਜੈਸਿੰਗ ਨੇ ਨਿਰਭਯਾ ਦੀ ਮਾਂ ਨੂੰ ਜਬਰ ਜਨਾਹ ਦੇ 4 ਦੋਸ਼ੀਆਂ ਨੂੰ ਮਾਫ਼ ਕਰਨ ਦੀ ਅਪੀਲ ਕੀਤੀ ਸੀ।
ਜੈਸਿੰਗ ਨੇ ਨਿਰਭਯਾ ਦੀ ਮਾਂ ਨੂੰ ਬੇਨਤੀ ਕੀਤੀ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮਿਸਾਲ 'ਤੇ ਚੱਲਣ। ਜਿਵੇਂ ਸੋਨਿਆ ਗਾਂਧੀ ਨੇ ਆਪਣੇ ਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦੋਸ਼ੀ ਨਲਿਨੀ ਮੁਰੂਗਨ ਨੂੰ ਮਾਫ਼ ਕਰ ਦਿੱਤਾ ਸੀ।
ਜੈਸਿੰਗ ਨੇ ਨਿਰਭਯਾ ਦੀ ਮਾਂ ਨੂੰ ਅਪੀਲ ਕੀਤੀ ਕਿ ਉਹ ਨਿਰਭਯਾ ਦੇ ਦੋਸ਼ੀਆਂ ਦੀ ਫ਼ਾਸੀ ਦੀ ਸਜ਼ਾ ਨੂੰ ਮਾਫ਼ ਕਰ ਦੇਣ। ਨਿਰਭਯਾ ਦੀ ਮਾਂ ਨੇ ਕਿਹਾ ਕਿ, ਉਨ੍ਹਾਂ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ 7 ਸਾਲ ਕੋਰਟ 'ਚ ਲੜਾਈ ਲੜੀ ਹੈ। ਨਿਰਭਯਾ ਦੀ ਮਾਂ ਨੇ ਕਿਹਾ ਕਿ "ਜੇ ਰੱਬ ਮੈਨੂੰ ਆ ਕੇ ਪੁੱਛੇ, ਤਾਂ ਵੀ ਮੈਂ ਉਨ੍ਹਾਂ ਨੂੰ ਮਾਫ਼ ਨਹੀਂ ਕਰਾਂਗੀ"