ਪੰਜਾਬ

punjab

ETV Bharat / sitara

ਭਾਰਤ ਸਮਲੈਂਗਿਕਤਾ ਲਈ ਤਿਆਰ: ਆਯੂਸ਼ਮਾਨ ਖੁਰਾਨਾ - Ayushmann Khurrana for ready for gay content

ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਫ਼ਿਲਮ ਨੂੰ ਲੈ ਕੇ ਅਦਾਕਾਰ ਦਾ ਕਹਿਣਾ ਹੈ ਕਿ ਦਰਸ਼ਕਾਂ ਵੱਲੋਂ ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਪਿਆਰ ਨੂੰ ਦੇਖਕੇ ਉਹ ਕਾਫ਼ੀ ਖ਼ੁਸ਼ ਹਨ।

Ayushmann Khurrana
ਫ਼ੋਟੋ

By

Published : Jan 24, 2020, 6:14 PM IST

ਕੋਲਕਾਤਾ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਆਪਣੀ ਨਵੀਂ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਦਰਅਸਲ ਇਹ ਫ਼ਿਲਮ ਸਮਲੈਂਗਿਕਤਾ ਉੱਤੇ ਆਧਾਰਿਤ ਹੈ। ਫ਼ਿਲਮ ਨੂੰ ਲੈ ਕੇ ਅਦਾਕਾਰ ਦਾ ਕਹਿਣਾ ਹੈ ਕਿ ਦਰਸ਼ਕਾਂ ਵੱਲੋਂ ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਪਿਆਰ ਨੂੰ ਦੇਖਕੇ ਉਹ ਕਾਫ਼ੀ ਖ਼ੁਸ਼ ਹਨ।

ਵੀਡੀਓ

ਹੋਰ ਪੜ੍ਹੋ: ਸ਼ਿਕਾਇਤ ਦਰਜ ਹੋਣ ਤੋਂ ਬਾਅਦ ਮੁਸੇਵਾਲਾ ਲੁਧਿਆਣਾ ਹੋਇਆ ਪੇਸ਼

ਇੱਕ ਸਮਾਗਮ ਵਿੱਚ ਪਹੁੰਚੇ ਅਦਾਕਾਰ ਨੇ ਕਿਹਾ,"ਤਿੰਨ ਸਾਲ ਪਹਿਲਾ ਮੈਂ ਫ਼ਿਲਮਫੇਅਰ ਵਿੱਚ ਇੰਟਰਵਿਊ ਦਿੱਤੀ ਸੀ, ਜਿਸ ਵਿੱਚ ਮੈਂ ਸਮਲੈਂਗਿਕਤਾ ਪ੍ਰੇਮ ਕਹਾਣੀ ਨੂੰ ਲੱਭ ਰਿਹਾ ਸੀ। ਮੇਰੇ ਲਈ ਭਾਰਤ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੇ ਟ੍ਰੇਲਰ ਨੂੰ ਜਿਸ ਤਰ੍ਹਾਂ ਦਰਸ਼ਕਾਂ ਵੱਲੋਂ ਪਿਆਰ ਮਿਲ ਰਿਹਾ, ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਹੁਣ ਪੂਰੀ ਤਰ੍ਹਾ ਇਸ ਲਈ ਤਿਆਰ ਹੈ।" ਇਸ ਤੋਂ ਇਲਾਵਾ ਆਦਾਕਾਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਇੱਕ ਕੇਸ ਸਟੱਡੀ ਹੈ।

ਦੱਸਣਯੋਗ ਹੈ ਕਿ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਗੱਲ ਤਾਂ ਸਾਫ਼ ਹੋ ਗਈ ਕਿ ਆਯੂਸ਼ਮਾਨ ਆਪਣੇ ਵੱਖਰੇ ਕਿਰਦਾਰ ਨਾਲ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤ ਸਕਦੇ ਹਨ। ਜੇ ਫ਼ਿਲਮ ਵਿੱਚ ਕਲਕਾਰਾਂ ਦੀ ਗੱਲ ਕਰੀਏ ਤਾਂ ਫ਼ਿਲਮ ਵਿੱਚ ਆਯੂਸ਼ਮਾਨ ਖੁਰਾਨਾ, ਜਤਿੰਦਰ ਕੁਮਾਰ ਤੋਂ ਇਲਾਵਾ ਨੀਨਾ ਗੁਪਤਾ, ਗਜਰਾਜ ਰਾਓ ਤੇ ਮਾਨਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਹਿਤੇਸ਼ ਕੇਵਲਯ ਨੇ ਲਿਖਿਆ ਤੇ ਫ਼ਿਲਮ ਨੂੰ ਆਨੰਦ ਐਲ ਰਾਏ, ਭੂਸ਼ਣ ਕੁਮਾਰ, ਕਲਰ ਯੇਲੋ ਪ੍ਰੋਡਿਊਸ ਅਤੇ ਟੀ ਸੀਰੀਜ਼ ਨੇ ਕੋ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details