ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੀਐਮ ਵੱਜੋਂ ਸਹੁੰ ਚੁੱਕੀ। ਇਸ ਮੌਕੇ ਬਾਲੀਵੁੱਡ ਦੀਆਂ ਕਈ ਨਾਮਵਾਰ ਹਸਤੀਆਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਮੌਜੂਦ ਰਹੀਆਂ। ਇੰਸਟਾਗ੍ਰਾਮ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਕੰਗਨਾ ਰਣੌਤ ਅਤੇ ਕਰਨ ਜੌਹਰ ਇੱਕਠੇ ਨਜ਼ਰ ਆ ਰਹੇ ਹਨ।
ਮੋਦੀ ਦੀ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਹੋਏ ਚੁੱਪ - karan johar
ਇੰਸਟਾਗ੍ਰਾਮ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਕਿ ਜਿਸ 'ਚ ਕਰਨ ਜੌਹਰ ਅਤੇ ਕੰਗਨਾ ਇੱਕਠੇ ਨਜ਼ਰ ਆ ਰਹੇ ਹਨ।
ਫ਼ੋਟੋ
ਦੱਸਣਯੋਗ ਹੈ ਕਿ ਪਰਿਵਾਰਵਾਦ ਦੀ ਲੜ੍ਹਾਈ ਨੂੰ ਲੈ ਕੇ,
ਕੰਗਨਾ ਅਤੇ ਕਰਨ ਜੌਹਰ ਮਸ਼ਹੂਰ ਹਨ। ਇਹ ਲੜ੍ਹਾਈ koffeewithkaranSeason5 'ਚ ਸ਼ੁਰੂ ਹੋਈ ਸੀ। ਜਦੋਂ ਕੰਗਨਾ ਨੇ ਇੱਥੇ ਤੱਕ ਕਰਨ ਨੂੰ ਕਹਿ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀ ਜ਼ਿੰਦਗੀ 'ਤੇ ਕੋਈ ਫ਼ਿਲਮ ਬਣੀ ਤਾਂ ਕਰਨ ਉਸ 'ਚ ਵਿਲਨ ਦਾ ਕਿਰਦਾਰ ਅਦਾ ਕਰਨਗੇ।
ਇਸ ਤਸਵੀਰ ਦੇ ਵਾਇਰਲ ਹੋਣ ਨਾਲ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਨੇ ਦੋ ਵਿਰੋਧੀਆਂ ਨੂੰ ਵੀ ਇੱਕਠੇ ਕਰ ਦਿੱਤਾ।