ਮੁੰਬਈ: ਲਵ ਆਜ ਕਲ੍ਹ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਨੇ ਸਾਰਾ ਅਲੀ ਖ਼ਾਨ ਨੂੰ 'ਜ਼ੋਈ' ਦੇ ਕਿਰਦਾਰ ਲਈ ਸਹੀ ਪਸੰਦ ਦੱਸਿਆ।
ਫਿਲਮ ਲਵ ਆਜ ਕਲ੍ਹ ਸੈਫ ਅਲੀ ਖ਼ਾਨ ਅਤੇ ਦੀਪਿਕਾ ਪਾਦੂਕੋਣ ਦੀ 2009 ਦੀ ਫਿਲਮ ਦਾ ਇੱਕ ਨਵਾਂ ਐਡੀਸ਼ਨ ਹੈ। ਨਵੀਂ ਫਿਲਮ ਵਿੱਚ ਅਭਿਨੇਤਰੀ ਸਾਰਾ ਅਲੀ ਖ਼ਾਨ, ਕਾਰਤਿਕ ਆਰੀਅਨ ਅਤੇ ਸੈਫ ਦੀ ਧੀ, ਦੋ ਵੱਖ-ਵੱਖ ਸਮੇਂ ਦੀ ਇੱਕ ਪ੍ਰੇਮ ਕਹਾਣੀ ਨੂੰ ਸੁਣਾ ਰਹੇ ਹਨ।
ਨਿਰੇਦਸ਼ਕ ਇਮਤਿਆਜ਼ ਨੇ ਕਿਹਾ ਕਿ ਸਾਰਾ ਦੇ ਕੋਲ ਭਾਰਤੀ ਅਦਾਕਾਰਾ ਦੀ ਪਰਿਭਾਸ਼ਾ ਨੂੰ ਪੇਸ਼ ਕਰਨ ਦੀ ਯੋਗਤਾ ਹੈ।
ਇਮਤਿਆਜ਼ ਨੇ ਆਪਣੀ ਸਟੇਟਮੈਂਟ 'ਚ ਕਿਹਾ ਕਿ 'ਜ਼ੋਈ' ਦਾ ਕਿਰਦਾਰ ਮੇਰੇ ਲਈ ਬਹੁਤ ਹੀ ਖਾਸ ਹੈ। ਉਹ ਨਵੇਂ ਜਮਾਨੇ ਦੀ ਭਾਵਾਨਾਤਮਕ ਰੂਪ ਤੋਂ ਨਾਜ਼ੂਕ ਲੜਕੀ ਹੈ। ਜੋ ਖੁਦ ਨੂੰ ਬਾਹਰੋਂ ਸ਼ਖਤ ਦਿਖਾ ਕੇ ਆਪਣੀ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਆਪਣੇ ਦਿਲ, ਦਿਮਾਗ, ਕਰੀਅਰ ਤੇ ਪਿਆਰ ਵਿੱਚ ਜੰਗ ਲੜ ਰਹੀ ਹੈ।'
ਇਹ ਵੀ ਪੜ੍ਹੋ: ਸਾਰਾ ਨੇ ਸਲਮਾਨ ਖ਼ਾਨ ਨੂੰ ਕਿਹਾ 'ਆਦਾਬ', ਇੰਟਰਨੇਟ ਨੂੰ ਪਸੰਦ ਆਇਆ ਸਾਰਾ ਦਾ ਇਹ ਨਵਾਬੀ ਅੰਦਾਜ
ਨਿਰਦੇਸ਼ਕ ਨੇ ਕਿਹਾ ਕਿ, 'ਸਾਰਾ ਕੋਲ ਅਨੋਖੀ ਭਾਵਾਤਮਕ ਬੁੱਧੀ ਹੈ। ਉਸ ਦੀ ਲੁਕ ਸ਼ਬਦਾਵਲੀ ਅਤੇ ਸਭ ਕੁੱਝ ਵਧੀਆ ਹੈ ਜੋ ਉਸ ਨੂੰ ਕਮਾਲ ਦੀ ਅਦਾਕਾਰਾ ਬਣਉਂਦਾ ਹੈ। ਉਹ ਚੀਜ਼ਾਂ ਨੂੰ ਬਹੁਤ ਠੇਤੀ ਸਮਝਣ 'ਚ ਸਮਰੱਥ ਹੈ। ਮੈਨੂੰ ਉਸ ਨਾਲ ਕੰਮ ਕਰਨ 'ਚ ਬਹੁਤ ਮਜਾ ਆਇਆ ਤੇ ਉਮੀਦ ਹੈ ਕਿ ਵਾਰ-ਵਾਰ ਉਸ ਨਾਲ ਕੰਮ ਕਰਾਂਗਾ। ਉਹ ਲਵ ਆਜ ਕਲ੍ਹ ਦੇ ਲਈ ਸਹੀ ਪਸੰਦ ਹੈ।'
14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ‘ਲਵ ਆਜ ਕਲ੍ਹ’ ਫਿਲਮ ਵਿੱਚ ਰਣਦੀਪ ਹੁੱਡਾ ਅਤੇ ਡੈਬਿਓ ਆਰਟਿਸਟ ਆਰੁਸ਼ੀ ਸ਼ਰਮਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।